ਭਾਰਤੀ ਮੁੱਕੇਬਾਜ਼ ਸ਼ਤੀਸ਼ ਕੁਆਰਟਰ ਫਾਈਨਲ ਵਿੱਚ ਹਾਰ ਕੇ ਓਲੰਪਿਕਸ ’ਚੋਂ ਬਾਹਰ

ਭਾਰਤੀ ਮੁੱਕੇਬਾਜ਼ ਸ਼ਤੀਸ਼ ਕੁਆਰਟਰ ਫਾਈਨਲ ਵਿੱਚ ਹਾਰ ਕੇ ਓਲੰਪਿਕਸ ’ਚੋਂ ਬਾਹਰ


ਟੋਕੀਓ, 1 ਅਗਸਤ

ਗੰਭੀਰ ਜ਼ਖ਼ਮੀ ਭਾਰਤੀ ਮੁੱਕੇਬਾਜ਼ ਸਤੀਸ਼ ਕੁਮਾਰ (ਪਲੱਸ 91) ਵਿਸ਼ਵ ਚੈਂਪੀਅਨ ਉਜ਼ਬੇਕਿਸਤਾਨ ਦੇ ਬਖੋਦਿਰ ਜਾਲੋਲੋਵ ਖ਼ਿਲਾਫ਼ ਵਧੀਆ ਪ੍ਰਦਰਸ਼ਨ ਦੇ ਬਾਵਜੂਦ ਕੁਆਰਟਰ ਵਿੱਚ ਬਾਹਰ ਹੋ ਗਿਆ। ਪ੍ਰੀ-ਕੁਆਰਟਰ ਫਾਈਨਲ ਵਿੱਚ ਸੱਟਾਂ ਲੱਗਣ ਕਾਰਨ ਸਤੀਸ਼ ਦੇ ਮੱਥੇ ਅਤੇ ਠੋਡੀ ਉੱਤੇ ਕਈ ਟਾਂਕੇ ਲੱਗੇ ਹੋਏ ਸਨ ਤੇ ਉਹ ਇਸ ਦੇ ਬਾਵਜੂਦ ਰਿੰਗ ਵਿੱਚ ਉਤਰਿਆ ਪਰ ਅੱਜ 0-5 ਨਾਲ ਹਾਰ ਗਿਆ। ਪ੍ਰੀ-ਕੁਆਰਟਰ ਫਾਈਨਲ ਵਿੱਚ ਜਮਾਇਕਾ ਦੇ ਰਿਕਾਰਡੋ ਬਰਾਊਨ ਵਿਰੁੱਧ ਉਸ ਦੇ ਦੋ ਕੱਟ ਲੱਗੇ ਸਨ। 32 ਸਾਲਾ ਮੁੱਕੇਬਾਜ਼ ਨੇ ਵੀ ਆਪਣੇ ਸੱਜੇ ਹੱਥ ਨਾਲ ਪੰਚ ਜੜੇ ਪਰ ਸਾਰੇ ਮੁਕਾਬਲੇ ਵਿੱਚ ਜਾਲੋਲੋਵ ਮੈਚ ‘ਤੇ ਹਾਵੀ ਰਿਹਾ। ਤੀਸੇ ਗੇੜ ਵਿੱਚ ਸਤੀਸ਼ ਦੇ ਮੱਥੇ ‘ਤੇ ਲੱਗੀ ਸੱਟ ਦੇ ਟਾਂਕੇ ਖੁੱਲ੍ਹਣ ਦੇ ਬਾਵਜੂਦ ਉਹ ਲੜਦਾ ਰਿਹਾ।



Source link