ਜੈਪੁਰ, 1 ਅਗਸਤ
ਮੀਣਾ ਸਮੁਦਾਇ ਤੇ ਹਿੰਦੂਵਾਦੀ ਜਥੇਬੰਦੀਆਂ ਵਿਚਾਲੇ ਵਿਵਾਦ ਦਾ ਕੇਂਦਰ ਬਣੇ ਅੰਬਾਗੜ੍ਹ ਕਿਲ੍ਹੇ ‘ਤੇ ਅੱਜ ਭਾਜਪਾ ਦੇ ਸੰਸਦ ਮੈਂਬਰ ਕਿਰੋੜੀ ਮੀਣਾ ਨੇ ਚਾਰੋਂ ਪਾਸੇ ਤਾਇਨਾਤ ਭਾਰੀ ਪੁਲੀਸ ਨੂੰ ਚਕਮਾ ਦੇ ਕੇ ਅੱਜ ਤੜਕੇ ਕਬਾਇਲੀ ਸਫ਼ੈਦ ਝੰਡਾ ਲਹਿਰਾ ਦਿੱਤਾ। ਝੰਡਾ ਕਿਲ੍ਹੇ ਦੇ ਪਿਛਲੇ ਹਿੱਸੇ ਦੀ ਇਕ ਰੇਲਿੰਗ ‘ਤੇ ਫਹਿਰਾਇਆ ਗਿਆ ਜਿੱਥੇ ਰਾਜ ਸਭਾ ਮੈਂਬਰ ਕਰੀਬ ਇਕ ਦਰਜਨ ਸਮਰਥਕਾਂ ਦੇ ਨਾਲ ਮੀਂਹ ਵਿਚ ਪਹਾੜੀਆਂ ‘ਤੇ ਘੁੰਮਦੇ ਹੋਏ ਤੜਕੇ ਪਹੁੰਚੇ ਸਨ। ਮੀਣਾ ਵੱਲੋਂ ਝੰਡਾ ਫਹਿਰਾਏ ਜਾਣ ਦਾ ਵੀਡੀਓ ਤੇ ਫੋਟੋ ਜਾਰੀ ਕੀਤੇ ਤੋਂ ਬਾਅਦ ਪੁਲੀਸ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਗਈ ਅਤੇ ਸੰਸਦ ਮੈਂਬਰ ਨੂੰ ਉੱਥੋਂ ਲੈ ਕੇ ਚਲੀ ਗਈ। -ਪੀਟੀਆਈ