ਡਾਕਟਰਾਂ ਨੇ ਫੇਰ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ

ਡਾਕਟਰਾਂ ਨੇ ਫੇਰ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ


ਪੱਤਰ ਪ੍ਰੇਰਕ/ਮਨੋਜ ਸ਼ਰਮਾ

ਬਠਿੰਡਾ 2 ਅਗਸਤ

ਬਠਿੰਡਾ ਵਿਚ ਸ਼ਹੀਦ ਮਨੀ ਸਿੰਘ ਸਰਕਾਰੀ ਹਸਪਤਾਲ ਵਿਖੇ ਆਪਣੀਆਂ ਮੰਗਾਂ ਨੂੰ ਅੱਖੋਂ ਪਰੋਖ ਕਰਨ ਤੋਂ ਖਫ਼ਾ ਹੁੰਦਿਆਂ ਦੇਖ ਕੇ ਡਾਕਟਰਾਂ ਨੇੇ ਸੋਮਵਾਰ ਨੂੰ ਫਿਰ ਪੰਜਾਬ ਸਰਕਾਰ ਖਿਲਾਫ਼ ਮੋਰਚਾ ਖੋਲ੍ਹਦਿਆਂ ਕੈਪਟਨ ਸਰਕਾਰ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਐਨ.ਪੀ.ਏ ਬਹਾਲ ਕਰਨ ਦੀ ਮੰਗ ਕਰਦਿਆਂ ਅੱਜ ਸਮੂਹ ਡਾਕਟਰਾਂ ਨੇ ਸਿਵਲ ਸਰਜਨ ਦਫ਼ਤਰ, ਐੱਸ.ਐੱਮ.ਓ ਦਫ਼ਤਰ ਅਤੇ ਡੀਐੱਸ ਦਫ਼ਤਰ ਨੂੰ ਤਾਲਾ ਜੜ੍ਹ ਕੇ ਆਪਣੀਆਂ ਭਖਦੀਆਂ ਮੰਗਾਂ ਸਬੰਧੀ ਧਰਨਾ ਸ਼ੁਰੂ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਪੀਸੀਐੱਮਐੱਸ ਐਸੋਸੀਏਸ਼ਨ ਦੇ ਪ੍ਰਧਾਨ ਡਾ ਜਗਰੂਪ ਸਿੰਘ ਨੇ ਕਿਹਾ ਸਟੇਟ ਕਮੇਟੀ ਦੇ ਸੱਦੇ ਅੱਜ ਡਾਕਟਰਾਂ ਨੂੰ ਮਜਬੂਰਨ ਫੇਰ ਓਪੀਡੀ ਬੰਦ ਕਰਨੀ ਪਈ ਹੈ। ਉਨ੍ਹਾਂ ਕਿਹਾ ਕਿ ਉਹ 40 ਦਿਨਾਂ ਤੋਂ 6ਵੇਂ ਪੇ ਕਮਿਸ਼ਨ ਦੀ ਰਿਪੋਰਟ ਦਾ ਵਿਰੋਧ ਕਰ ਰਹੇ ਹਨ ਜੋ ਨਿੱਜੀਕਰਨ ਨੂੰ ਬੜ੍ਹਾਵਾ ਦੇ ਰਹੀ ਹੈ ਪਰ ਸਰਕਾਰ ਡਾਕਟਰਾਂ ਦੀ ਮੰਗਾਂ ਲਈ ਗੰਭੀਰ ਨਹੀਂ। ਜ਼ਿਕਰਯੋਗ ਹੈ ਕਿ ਡਾਕਟਰਾਂ ਵੱਲੋਂ ਪੈਰਲਰ ਓ.ਪੀ.ਡੀ ਵੀ ਚਾਲੂ ਕੀਤੀ ਗਈ ਅਤੇ ਇਸ ਦੌਰਾਨ ਮਰੀਜ਼ਾਂ ਨੂੰ ਦਵਾਈਆਂ ਵੀ ਯੂਨੀਅਨ ਫ਼ੰਡ ਵਿਚ ਮੁਹੱਈਆ ਕਰਵਾਈਆਂ ਜਾ ਰਹੀਆਂ ਸਨ। ਉਨ੍ਹਾਂ ਅੱਜ ਧਰਨੇ ਮੌਕੇ ਐਲਾਨ ਕੀਤਾ ਕਿ ਅੱਜ ਦਫ਼ਤਰ ਕੰਮਕਾਜ ਠੱਪ ਕੀਤਾ ਗਿਆ ਹੈ ਅਤੇ ਸਿਰਫ਼ ਐਮਰਜੈਂਸੀ ਮਰੀਜ਼ਾਂ ਨੂੰ ਹੀ ਚੈੱਕਅਪ ਕਰਨਗੇ ਅਤੇ ਆਮ ਬਿਮਾਰੀਆਂ ਦੇ ਮਰੀਜ਼ਾਂ ਦਾ ਚੈੱਕਅੱਪ ਨਹੀਂ ਕੀਤਾ ਜਾਵੇਗਾ। ਪੀਸੀਐਮਐਸ ਐਸੋਸੀਏਸ਼ਨ ਨੇ ਚਿਤਾਵਾਨੀ ਜਾਰੀ ਕੀਤੀ ਕਿ ਉਹ ਸੋਮਵਾਰ ਤੋਂ ਬੁੱਧਵਾਰ ਤੱਕ ਸਵੇਵਾਂ ਬੰਦ ਰੱਖਣਗੇ ਅਤੇ ਹਸਪਤਾਲ ਦੇ ਦਫ਼ਤਰੀ ਕਾਮਯਾਬ ਨੂੰ ਠੱਪ ਰੱਖਣਗੇ।



Source link