ਨਵੀਂ ਦਿੱਲੀ, 2 ਅਗਸਤ
ਆਸਟਰੇਲੀਆ ਦਾ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਅੱਜ ਤੋਂ ਭਾਰਤ ਦੇ ਪੰਜ ਦਿਨੀਂ ਦੌਰੇ ‘ਤੇ ਹੈ। ਉਹ ਦੁਵੱਲੇ ਵਪਾਰਕ ਸਬੰਧਾਂ ਨੂੰ ਹੁਲਾਰਾ ਦੇਣ ਅਤੇ ਵਿਆਪਕ ਆਰਥਿਕ ਸਹਿਯੋਗ ਸਮਝੌਤੇ ਬਾਰੇ ਭਾਰਤੀ ਆਗੂਆਂ ਨਾਲ ਗੱਲਬਾਤ ਕਰਨਗੇ। ਐਬਟ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਦੇ ਭਾਰਤ ਲਈ ਵਿਸ਼ੇਸ਼ ਵਪਾਰਕ ਸਫ਼ੀਰ ਵਜੋਂ ਭਾਰਤ ਦਾ ਦੌਰਾ ਕਰ ਰਹੇ ਹਨ। ਆਸਟਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ’ਫਾਰੇਲ ਏਓ ਨੇ ਕਿਹਾ ਕਿ ਉਹ 6 ਅਗਸਤ ਤੱਕ ਭਾਰਤੀ ਮੰਤਰੀਆਂ, ਕਾਰੋਬਾਰੀਆਂ ਅਤੇ ਹੋਰ ਹਸਤੀਆਂ ਨਾਲ ਮੁਲਾਕਾਤ ਕਰਨਗੇ। ਹਾਈ ਕਮਿਸ਼ਨਰ ਨੇ ਕਿਹਾ ਕਿ ਆਸਟਰੇਲੀਆ, ਭਾਰਤ ਨਾਲ ਵਪਾਰ ਅਤੇ ਨਿਵੇਸ਼ ਦੇ ਸਬੰਧਾਂ ਨੂੰ ਹੋਰ ਅਗਾਂਹ ਲੈ ਕੇ ਜਾਣਾ ਚਾਹੁੰਦਾ ਹੈ ਅਤੇ ਇਸ ਮਕਸਦ ਦੀ ਪੂਰਤੀ ਲਈ ਐਬਟ ਦੌਰਾ ਕਰ ਰਹੇ ਹਨ। -ਪੀਟੀਆਈ