ਟੋਕੀਓ ਤੋਂ ਤਗਮਾ ਜਿੱਤ ਕੇ ਪਰਤੀ ਸਿੰਧੂ ਦਾ ਨਿੱਘਾ ਸਵਾਗਤ

ਟੋਕੀਓ ਤੋਂ ਤਗਮਾ ਜਿੱਤ ਕੇ ਪਰਤੀ ਸਿੰਧੂ ਦਾ ਨਿੱਘਾ ਸਵਾਗਤ
ਟੋਕੀਓ ਤੋਂ ਤਗਮਾ ਜਿੱਤ ਕੇ ਪਰਤੀ ਸਿੰਧੂ ਦਾ ਨਿੱਘਾ ਸਵਾਗਤ

ਨਵੀਂ ਦਿੱਲੀ, 3 ਅਗਸਤਟੋਕੀਓ ਓਲੰਪਿਕਸ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਦਾ ਅੱਜ ਇਥੇ ਪੁੱਜਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਓਲੰਪਿਕਸ ਵਿੱਚ ਦੋ ਤਗਮੇ ਜਿੱਤਣ ਵਾਲੀ ਉਹ ਇਕਲੌਤੀ ਭਾਰਤੀ ਖਿਡਾਰਨ ਹੈ। ਮੌਜੂਦਾ ਵਿਸ਼ਵ ਚੈਂਪੀਅਨ ਸਿੰਧੂ ਨੇ ਪੰਜ ਸਾਲ ਪਹਿਲਾਂ ਰੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਅੱਜ ਜਦੋਂ ਉਹ ਟੋਕੀਓ ਤੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਟਰਮੀਨਲ ‘ਤੇ ਪਹੁੰਚੀ ਤਾਂ ਹਵਾਈ ਅੱਡੇ ਦੇ ਕਰਮਚਾਰੀਆਂ ਨੇ ਤਾੜੀਆਂ ਨਾਲ ਉਸ ਦਾ ਸਵਾਗਤ ਕੀਤਾ। ਉਹ ਬਾਹਰ ਨਿਕਲਦੇ ਸਮੇਂ ਸੁਰੱਖਿਆ ਮੁਲਾਜ਼ਮਾਂ ਨਾਲ ਘਿਰੀ ਹੋਈ ਸੀ ਤੇ ਮਾਸਕ ਲਗਾਇਆ ਹੋਇਆ ਸੀ।Source link