ਕਾਬੁਲ, 3 ਅਗਸਤ
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇਕ ਇਲਾਕੇ ਵਿੱਚ ਅੱਜ ਬੰਬ ਧਮਾਕਾ ਹੋਇਆ। ਅਫਗਾਨ ਰੱਖਿਆ ਮੰਤਰੀ ਅਤੇ ਕਈ ਹੋਰ ਸੀਨੀਅਰ ਅਧਿਕਾਰੀ ਇਸ ਇਲਾਕੇ ਵਿੱਚ ਰਹਿੰਦੇ ਹਨ। ਗ੍ਰਹਿ ਮੰਤਰੀ ਮੀਰਵਾਇਜ਼ ਸਤਾਨਕਜ਼ਈ ਨੇ ਕਿਹਾ ਕਿ ਧਮਾਕਾ ਸਖ਼ਤ ਸੁਰੱਖਿਆ ਵਾਲੇ ਇਲਾਕੇ ਵਿੱਚ ਹੋਇਆ। ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। -ਏਜੰਸੀ