ਟ੍ਰਿਬਿਊਨ ਨਿਊਜ਼ ਸਰਵਿਸ
ਸ਼ਿਮਲਾ, 4 ਅਗਸਤ
ਹਿਮਾਚਲ ਪ੍ਰਦੇਸ਼ ਵਿੱਚ ਕਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਸੈਲਾਨੀਆਂ ਵਾਸਤੇ ਕਰੋਨਾ ਨੈਗੇਟਿਵ ਰਿਪੋਰਟ ਲਾਜ਼ਮੀ ਕਰ ਦਿੱਤੀ ਹੈ। ਇਹ ਆਰਟੀ-ਪੀਸੀਆਰ ਰਿਪੋਰਟ 72 ਘੰਟਿਆਂ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ ਹੈ। ਇਸੇ ਦੌਰਾਨ ਕਰੋਨਾ ਵੈਕਸਿਨ ਦਾ ਪਹਿਲਾ ਜਾਂ ਦੂਸਰਾ ਟੀਕਾ ਲਗਵਾਉਣ ਵਾਲੇ ਸੈਲਾਨੀ ਕੋਵਿਡ ਸਰਟੀਫਿਕੇਟ ਦਿਖਾ ਕੇ ਵੀ ਸੂਬੇ ਵਿੱਚ ਦਾਖਲ ਹੋ ਸਕਦੇ ਹਨ।