ਟੋਕੀਓ, 5 ਅਗਸਤ
ਭਾਰਤੀ ਪਹਿਲਵਾਨ ਰਵੀ ਦਹੀਆ ਵੀਰਵਾਰ ਨੂੰ ਇਥੇ ਟੋਕੀਓ ਓਲੰਪਿਕ ਵਿੱਚ ਕੁਸ਼ਤੀ ਦੇ ਪੁਰਸ਼ਾਂ ਦੇ 57 ਕਿਲੋਗ੍ਰਾਮ ਵਰਗ ਵਿੱਚ ਰੂਸੀ ਓਲੰਪਿਕ ਕਮੇਟੀ ਦੇ ਜ਼ਾਵੁਰ ਯੁਵੁਗੇਵ ਤੋਂ ਹਾਰਨ ਦੇ ਬਾਅਦ ਇਤਿਹਾਸਕ ਸੋਨ ਤਮਗੇ ਤੋਂ ਖੁੰਝ ਗਏ ਅਤੇ ਉਨ੍ਹਾਂ ਨੂੰ ਚਾਂਦੀ ਨਾਲ ਸਬਰ ਕਰਨਾ ਪਿਆ। ਯੁਵੁਗੇਵ ਨੇ ਅੰਕਾਂ ਦੇ ਆਧਾਰ ‘ਤੇ ਮੈਚ 7-4 ਨਾਲ ਜਿੱਤ ਲਿਆ।
ਭਾਰਤੀ ਭਲਵਾਨ ਦੀਪ ਪੂਨੀਆ (86 ਕਿਲੋ) ਕਾਂਸੀ ਦੇ ਤਗਮੇ ਦੇ ਮੁਕਾਬਲੇ ‘ਚ ਸਾਂ ਮੇਰੀਨੋ ਦੇ ਨਾਜ਼ਮ ਮਾਇਲੇਸ ਤੋਂ 2-4 ਨਾਲ ਹਾਰ ਗਿਆ।