ਪਾਕਿਸਤਾਨ ਦੇ ਸੂਬਾ ਪੰਜਾਬ ’ਚ ਮੰਦਰ ’ਤੇ ਹਮਲਾ, ਮੂਰਤੀਆਂ ਨੂੰ ਤੋੜਿਆ

ਪਾਕਿਸਤਾਨ ਦੇ ਸੂਬਾ ਪੰਜਾਬ ’ਚ ਮੰਦਰ ’ਤੇ ਹਮਲਾ, ਮੂਰਤੀਆਂ ਨੂੰ ਤੋੜਿਆ
ਪਾਕਿਸਤਾਨ ਦੇ ਸੂਬਾ ਪੰਜਾਬ ’ਚ ਮੰਦਰ ’ਤੇ ਹਮਲਾ, ਮੂਰਤੀਆਂ ਨੂੰ ਤੋੜਿਆ

ਲਾਹੌਰ, 5 ਅਗਸਤ

ਪਾਕਿਸਤਾਨ ਦੇ ਪੰਜਾਬ ਸੂਬੇ ਇਕ ਭਾਈਚਾਰੇ ਨੇ ਮੰਦਰ ‘ਤੇ ਹਮਲਾ ਕਰਕੇ ਉਸ ਦੇ ਕੁਝ ਹਿੱਸਿਆਂ ਨੂੰ ਸਾੜ ਦਿੱਤਾ ਅਤੇ ਮੂਰਤੀਆਂ ਦੀ ਭੰਨ-ਤੋੜ ਕੀਤੀ। ਪੁਲੀਸ ਜਦੋਂ ਭੀੜ ਨੂੰ ਰੋਕਣ ਵਿੱਚ ਅਸਫਲ ਰਹੀ ਤਾਂ ਸਥਿਤੀ ਨੂੰ ਕੰਟਰੋਲ ਕਰਨ ਲਈ ਪਾਕਿਸਤਾਨ ਰੇਂਜਰਸ ਦੇ ਜਵਾਨਾਂ ਨੂੰ ਬੁਲਾਇਆ ਗਿਆ। ਪੁਲੀਸ ਨੇ ਦੱਸਿਆ ਕਿ ਭੀੜ ਨੇ ਬੁੱਧਵਾਰ ਨੂੰ ਰਹੀਮ ਯਾਰ ਖਾਨ ਜ਼ਿਲ੍ਹੇ ਦੇ ਭੋਂਗ ਕਸਬੇ ਵਿੱਚ ਮੰਦਰ ਉੱਤੇ ਹਮਲਾ ਕਰ ਦਿੱਤਾ। ਇਹ ਸਥਾਨ ਲਾਹੌਰ ਤੋਂ 590 ਕਿਲੋਮੀਟਰ ਦੂਰ ਹੈ।Source link