ਟੋਕੀਓ: ਟੋਕੀਓ ਉਲੰਪਿਕ ਖੇਡਾਂ ਵਿਚ ਅੱਜ ਖੇਡੇ ਗਏ ਪੁਰਸ਼ਾਂ ਦੇ ਇੱਕ ਬੇਹੱਦ ਅਹਿਮ ਮੈਚ ਵਿਚ ਭਾਰਤ ਨੇ ਜਰਮਨੀ ਨੂੰ ਹਰਾਕੇ ਕਾਂਸੀ ਦਾ ਤਗਮਾ ਜਿੱਤਿਆ ਲਿਆ। ਇਸ ਮੈਚ ਵਿਚ ਭਾਰਤ ਨੇ ਜਰਮਨੀ ਤੋਂ ਪਛੜਨ ਦੇ ਬਾਵਜੂਦ 5- 4 ਨਾਲ ਹਰਾ ਦਿੱਤਾ। 1980 ਦੀ ਮਾਸਕੋ ਉਲੰਪਿਕ ਵਿਚ ਸੋਨ ਤਗਮੇ ਤੋਂ ਬਾਅਦ ਭਾਰਤ ਹਾਕੀ ਟੀਮ ਨੇ ਪਹਿਲੀ ਵਾਰ ਕੋਈ ਤਗਮਾ ਜਿੱਤਿਆ ਹੈ।