ਐਂਟੀਲੀਆ ਮਾਮਲਾ: ਅਦਾਲਤ ਵੱਲੋਂ ਸਚਿਨ ਵਾਜ਼ੇ ਨੂੰ ਜ਼ਮਾਨਤ ਤੋਂ ਨਾਂਹ

ਐਂਟੀਲੀਆ ਮਾਮਲਾ: ਅਦਾਲਤ ਵੱਲੋਂ ਸਚਿਨ ਵਾਜ਼ੇ ਨੂੰ ਜ਼ਮਾਨਤ ਤੋਂ ਨਾਂਹ


ਮੁੰਬਈ, 5 ਅਗਸਤ

ਇੱਥੇ ਐੱਨਆਈਏ ਦੀ ਇੱਕ ਵਿਸ਼ੇਸ਼ ਅਦਾਲਤ ਨੇ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਰਿਹਾਇਸ਼ ‘ਐਂਟੀਲੀਆ’ ਅੱਗੋਂ ਧਮਾਕਾਖੇਜ਼ ਛੜਾਂ ਵਾਲੀ ਗੱਡੀ ਮਿਲਣ ਦੇ ਮਾਮਲੇ ‘ਚ ਮੁਅੱਤਲ ਪੁਲੀਸ ਅਧਿਕਾਰੀ ਸਚਿਨ ਵਾਜ਼ੇ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਅਤੇ ਇਸ ਕੇਸ ‘ਚ ਚਾਰਜਸ਼ੀਟ ਦਾਖ਼ਲ ਕਰਨ ਲਈ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਇੱਕ ਮਹੀਨੇ ਦਾ ਹੋਰ ਸਮਾਂ ਦਿੱਤਾ ਹੈ। ਅਦਾਲਤ ਨੇ 9 ਜੂਨ ਨੂੰ ਵੀ ਐੱਨਆਈਏ ਨੂੰ ਚਾਰਜਸ਼ੀਟ ਦਾਖ਼ਲ ਕਰਨ ਲਈ ਦੋ ਮਹੀਨੇ ਦਾ ਸਮਾਂ ਦਿੱਤਾ ਸੀ। ਇਸ ਮਗਰੋਂ ਕੇਂਦਰੀ ਏਜੰਸੀ ਨੇ ਜਾਂਚ ਚੱਲਦੀ ਹੋਣ ਦਾ ਹਵਾਲਾ ਦਿੰਦਿਆਂ ਚਾਰਜਸ਼ੀਟ ਦਾਖ਼ਲ ਕਰਨ ਲਈ ਹੋਰ ਸਮਾਂ ਮੰਗਿਆ ਸੀ। ਵਾਜ਼ੇ ਨੇ ਆਪਣੀ ਅਪੀਲ ‘ਚ ਕਿਹਾ ਸੀ ਕਿ ਜਾਂਚ ਏਜੰਸੀ ਨਿਰਧਾਰਿਤ ਸਮੇਂ ‘ਚ ਚਾਰਜਸ਼ੀਟ ਦਾਖ਼ਲ ਕਰਨ ‘ਚ ਅਸਫਲ ਰਹੀ ਹੈ, ਲਿਹਾਜ਼ਾ ਉਸ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। -ਪੀਟੀਆਈ



Source link