ਪਾਕਿਸਤਾਨ ’ਚ ਮੰਦਰ ’ਤੇ ਹਮਲੇ ਸਬੰਧੀ 20 ਗ੍ਰਿਫ਼ਤਾਰ ਤੇ 150 ਖ਼ਿਲਾਫ਼ ਕੇਸ ਦਰਜ

ਪਾਕਿਸਤਾਨ ’ਚ ਮੰਦਰ ’ਤੇ ਹਮਲੇ ਸਬੰਧੀ 20 ਗ੍ਰਿਫ਼ਤਾਰ ਤੇ 150 ਖ਼ਿਲਾਫ਼ ਕੇਸ ਦਰਜ


ਲਾਹੌਰ, 7 ਅਗਸਤਪਾਕਿਸਤਾਨ ਦੇ ਸੂਬਾ ਪੰਜਾਬ ਦੀ ਪੁਲੀਸ ਨੇ ਕਿਹਾ ਕਿ ਉਸ ਨੇ ਦੂਰ-ਦੁਰਾਡੇ ਕਸਬੇ ਵਿਚ ਮੰਦਰ ਦੀ ਭੰਨ-ਤੋੜ ਕਰਨ ਦੇ ਦੋਸ਼ ਵਿਚ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 150 ਤੋਂ ਵੱਧ ਲੋਕਾਂ ‘ਤੇ ਮਾਮਲਾ ਦਰਜ ਕੀਤਾ ਹੈ। ਇੱਕ ਦਿਨ ਪਹਿਲਾਂ ਦੇਸ਼ ਦੀ ਸੁਪਰੀਮ ਕੋਰਟ ਨੇ ਮੰਦਰ ਦੀ ਸੁਰੱਖਿਆ ਵਿੱਚ ਅਸਫਲ ਰਹਿਣ ਲਈ ਅਧਿਕਾਰੀਆਂ ਨੂੰ ਝਾੜਿਆ ਸੀ। ਲਾਹੌਰ ਤੋਂ ਕਰੀਬ 590 ਕਿਲੋਮੀਟਰ ਦੂਰ ਸੂਬੇ ਦੇ ਰਹੀਮ ਯਾਰ ਖਾਨ ਜ਼ਿਲ੍ਹੇ ਦੇ ਭੋਂਗ ਕਸਬੇ ਵਿੱਚ ਬੁੱਧਵਾਰ ਨੂੰ ਭੀੜ ਵੱਲੋਂ ਮੰਦਰ ਉੱਤੇ ਹਮਲਾ ਕੀਤਾ ਗਿਆ।



Source link