ਪੈਗਾਸਸ ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਉਠਾਉਣ ਲਈ ਵੀਡੀਓ ਬਣਾਈ

ਪੈਗਾਸਸ ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਉਠਾਉਣ ਲਈ ਵੀਡੀਓ ਬਣਾਈ


ਨਵੀਂ ਦਿੱਲੀ, 18 ਅਗਸਤ

ਭਾਜਪਾ ਦੇ ਵਿਰੋਧੀ ਦਲਾਂ ਨੇ ਪੈਗਾਸਸ ਜਾਸੂਸੀ ਕਾਂਡ ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਉਠਾਉਣ ਲਈ ਤਿੰਨ ਮਿੰਟਾਂ ਦੀ ਵੀਡੀਓ ਬਣਾਈ ਹੈ ਤਾਂ ਕਿ ਉਹ ਸਰਕਾਰ ਤੱਕ ਆਪਣੀਆਂ ਮੰਗਾਂ ਪਹੁੰਚਾ ਸਕਣ। ਇਹ ਵੀਡੀਓ ਤ੍ਰਿਣਮੂਲ ਕਾਂਗਰਸ ਵੱਲੋਂ ਰਾਜ ਸਭਾ ਮੈਂਬਰ ਡੈਰੇਕ ਓ’ ਬ੍ਰਾਇਨ ਦੇ ਟਵਿੱਟਰ ਹੈਂਡਲ ਤੋਂ ਰਿਲੀਜ਼ ਕੀਤੀ ਗਈ ਹੈ। ਵੀਡੀਓ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵਿਰੋਧੀ ਧਿਰਾਂ ਦੀ ਗੱਲ ਸੁਣਨ। ਸ੍ਰੀ ਬ੍ਰਾਇਨ ਨੇ ਦੋਸ਼ ਲਗਾਇਆ ਕਿ ਵਿਰੋਧੀ ਧਿਰਾਂ ਦੀ ਅਪੀਲ ਦੇ ਬਾਵਜੂਦ ਸਰਕਾਰ ਮੌਜੂਦਾ ਲੋਕ ਸਭਾ ਸੈਸ਼ਨ ਵਿੱਚ ਖੇਤੀ ਕਾਨੂੰਨਾਂ ਤੇ ਪੈਗਾਸਸ ਜਾਸੂਸੀ ਕਾਂਡ ਬਾਰੇ ਬਹਿਸ ਨਹੀਂ ਕਰਵਾ ਰਹੀ ਹੈ। -ਪੀਟੀਆਈ



Source link