ਬੰਗਲਾਦੇਸ਼ ਵਿੱਚ ਹਿੰਦੂ ਮੰਦਿਰਾਂ ’ਤੇ ਹਮਲਾ

ਬੰਗਲਾਦੇਸ਼ ਵਿੱਚ ਹਿੰਦੂ ਮੰਦਿਰਾਂ ’ਤੇ ਹਮਲਾ


ਢਾਕਾ: ਬੰਗਲਾਦੇਸ਼ ਦੇ ਖੁਲਨਾ ਜ਼ਿਲ੍ਹੇ ‘ਚ ਸ਼ਰਾਰਤੀ ਤੱਤਾਂ ਨੇ ਘੱਟ ਗਿਣਤੀ ਭਾਈਚਾਰੇ ਦੇ ਘੱਟ ਤੋਂ ਘੱਟ ਚਾਰ ਮੰਦਿਰਾਂ, ਕੁਝ ਦੁਕਾਨਾਂ ਤੇ ਘਰਾਂ ‘ਤੇ ਹਮਲਾ ਕੀਤਾ ਜਿਸ ਮਗਰੋਂ ਪੁਲੀਸ ਨੇ 10 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਘਟਨਾ ਸ਼ਨਿਚਰਵਾਰ ਨੂੰ ਰੂਪਸ਼ਾ ਉੱਪ ਜ਼ਿਲ੍ਹੇ ਦੇ ਸ਼ਿਆਲੀ ਪਿੰਡ ‘ਚ ਵਾਪਰੀ। ਸ਼ੁੱਕਰਵਾਰ ਰਾਤ ਨੂੰ ਪਿੰਡ ਦੇ ਹਿੰਦੂ ਤੇ ਮੁਸਲਿਮ ਲੋਕਾਂ ਵਿਚਾਲੇ ਵਿਵਾਦ ਹੋਇਆ ਸੀ। ਸਥਾਨਕ ਲੋਕਾਂ ਤੇ ਪੀੜਤਾਂ ਅਨੁਸਾਰ ਸ਼ਰਾਰਤੀ ਅਨਸਰਾਂ ਨੇ ਸਭ ਤੋਂ ਪਹਿਲਾਂ ਸ਼ਿਆਲੀ ਮਹਾਸ਼ਮਸ਼ਾਨ ਮੰਦਿਰ ‘ਤੇ ਹਮਲਾ ਕੀਤਾ। ਉਨ੍ਹਾਂ ਸ਼ਮਸ਼ਾਨ ਤੇ ਮੰਦਿਰ ‘ਚ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ। ਇਸ ਮਗਰੋਂ ਉਹ ਸ਼ਿਆਲੀ ਪੁਰਬਾਪਾਰਾ ਇਲਾਕੇ ‘ਚ ਗਏ ਜਿੱਥੇ ਉਨ੍ਹਾਂ ਹਰੀ ਮੰਦਿਰ, ਦੁਰਗਾ ਮੰਦਿਰ ਤੇ ਗੋਵਿੰਦਾ ਮੰਦਿਰ ‘ਚ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ। -ਪੀਟੀਆਈ



Source link