ਖੇਤੀ ਸੁਧਾਰਾਂ ਨਾਲ ਕਿਸਾਨਾਂ ਦੇ ਨਾਲ-ਨਾਲ ਸਵੈ ਸਹਾਇਤਾ ਸਮੂਹਾਂ ਨੂੰ ਵੀ ਲਾਭ ਹੋਵੇਗਾ: ਮੋਦੀ

ਖੇਤੀ ਸੁਧਾਰਾਂ ਨਾਲ ਕਿਸਾਨਾਂ ਦੇ ਨਾਲ-ਨਾਲ ਸਵੈ ਸਹਾਇਤਾ ਸਮੂਹਾਂ ਨੂੰ ਵੀ ਲਾਭ ਹੋਵੇਗਾ: ਮੋਦੀ
ਖੇਤੀ ਸੁਧਾਰਾਂ ਨਾਲ ਕਿਸਾਨਾਂ ਦੇ ਨਾਲ-ਨਾਲ ਸਵੈ ਸਹਾਇਤਾ ਸਮੂਹਾਂ ਨੂੰ ਵੀ ਲਾਭ ਹੋਵੇਗਾ: ਮੋਦੀ


ਨਵੀਂ ਦਿੱਲੀ, 12 ਅਗਸਤ

ਤਿੰਨ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਚੱਲ ਰਹੇ ਪ੍ਰਦਰਸ਼ਨਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਇਹ ਖੇਤੀ ਸੁਧਾਰ ਨਾ ਸਿਰਫ ਦੇਸ਼ ਦੇ ਕਿਸਾਨਾਂ ਨੂੰ ਲਾਭ ਪਹੁੰਚਾਉਣਗੇ ਪਰ ਇਸ ਨਾਲ ਸਵੈ ਸਹਾਇਤਾ ਸਮੂਹਾਂ ਲਈ ਵੀ ਅਥਾਹ ਸੰਭਾਵਨਾਵਾਂ ਹਨ। ਪ੍ਰਧਾਨ ਮੰਤਰੀ ਨੇ ਇਹ ਗੱਲ ‘ਆਤਮਨਿਰਭਰ ਨਾਰੀ-ਸ਼ਕਤੀ ਸੇ ਸੰਵਾਦ’ ਦੇ ਨਾਂ ਨਾਲ ਪ੍ਰੋਗਰਾਮ ਵਿੱਚ ਦੀਨਦਿਆਲ ਅੰਤਯੋਦਿਆ ਯੋਜਨਾ-ਰਾਸ਼ਟਰੀ ਪੇਂਡੂ ਰੁਜ਼ਗਾਰ ਮਿਸ਼ਨ ਨਾਲ ਜੁੜੀਆਂ ਮਹਿਲਾ ਸਵੈ-ਸਹਾਇਤਾ ਸਮੂਹਾਂ ਦੀਆਂ ਮਹਿਲਾ ਮੈਂਬਰਾਂ ਨੂੰ ਕਹੀ। ਉਨ੍ਹਾਂ ਕਿਹਾ,”ਨਵੇਂ ਖੇਤੀ ਸੁਧਾਰਾਂ ਨਾਲ ਨਾ ਸਿਰਫ ਦੇਸ਼ ਦੀ ਖੇਤੀਬਾੜੀ ਸਗੋਂ ਸਾਡੇ ਕਿਸਾਨਾਂ ਨੂੰ ਲਾਭ ਹੋਵੇਗਾ। ਸਵੈ-ਸਹਾਇਤਾ ਸਮੂਹਾਂ ਲਈ ਵੀ ਬਹੁਤ ਸੰਭਾਵਨਾਵਾਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਹੁਣ ਤੁਸੀਂ ਕਿਸਾਨਾਂ ਨਾਲ ਸਿੱਧੀ ਭਾੲਵਾਲੀ ਰਾਹੀਂ ਅਨਾਜ ਅਤੇ ਦਾਲਾਂ ਵਰਗੇ ਉਤਪਾਦਾਂ ਦੀ ਸਿੱਧੀ ਹੋਮ ਡਿਲੀਵਰੀ ਕਰ ਸਕਦੇ ਹੋ। ਅਸੀਂ ਕਰੋਨਾ ਦੇ ਸਮੇਂ ਦੌਰਾਨ ਬਹੁਤ ਸਾਰੀਆਂ ਥਾਵਾਂ ‘ਤੇ ਅਜਿਹਾ ਹੁੰਦਾ ਵੇਖਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਚਾਹੇ ਤੁਸੀਂ ਉਤਪਾਦ ਨੂੰ ਸਿੱਧਾ ਖੇਤ ਤੋਂ ਵੇਚਣਾ ਚਾਹੁੰਦੇ ਹੋ ਜਾਂ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਤ ਕਰਕੇ ਚੰਗੀ ਪੈਕਿੰਗ ਨਾਲ ਵੇਚਣਾ ਚਾਹੁੰਦੇ ਹੋ। ਤੁਹਾਡੇ ਕੋਲ ਕਈ ਰਾਹ ਹਨ। ਆਨਲਾਈਨ ਵੀ ਖਰੀਦ ਵੇਚ ਕੀਤੀ ਜਾ ਸਕਦੀ ਹੈ।Source link