ਪ੍ਰਿੰਸ ਚਾਰਲਸ ਤੇ ਡਾਇਨਾ ਦੇ ਵਿਆਹ ਦੇ ਕੇਕ ਦਾ ਟੁਕੜਾ 1,850 ਪੌਂਡ ’ਚ ਵਿਕਿਆ

ਪ੍ਰਿੰਸ ਚਾਰਲਸ ਤੇ ਡਾਇਨਾ ਦੇ ਵਿਆਹ ਦੇ ਕੇਕ ਦਾ ਟੁਕੜਾ 1,850 ਪੌਂਡ ’ਚ ਵਿਕਿਆ
ਪ੍ਰਿੰਸ ਚਾਰਲਸ ਤੇ ਡਾਇਨਾ ਦੇ ਵਿਆਹ ਦੇ ਕੇਕ ਦਾ ਟੁਕੜਾ 1,850 ਪੌਂਡ ’ਚ ਵਿਕਿਆ

ਲੰਡਨ, 12 ਅਗਸਤ

ਪ੍ਰਿੰਸ ਚਾਰਲਸ ਅਤੇ ਰਾਜਕੁਮਾਰੀ ਡਾਇਨਾ ਦੇ ਵਿਆਹ ਦੇ ਕੇਕ ਦਾ ਟੁਕੜਾ 1,850 ਪੌਂਡ ਵਿੱਚ ਨਿਲਾਮ ਕੀਤਾ ਗਿਆ ਹੈ। ਵਿਆਹ ਤੋਂ 40 ਤੋਂ ਵੱਧ ਸਾਲਾਂ ਬਾਅਦ ਇਸ ਨੂੰ ਨਿਲਾਮੀ ਵਿੱਚ ਇੰਨੀ ਵੱਡੀ ਕੀਮਤ ‘ਤੇ ਵੇਚਿਆ ਗਿਆ ਹੈ। ਕੇਕ ਦਾ ਇਹ ਟੁਕੜਾ ਵਿਆਹ ਦੇ ਉਨ੍ਹਾਂ 23 ਕੇਕਾਂ ਵਿੱਚੋਂ ਇੱਕ ਹੈ, ਜੋ ਬ੍ਰਿਟਿਸ਼ ਸ਼ਾਹੀ ਜੋੜੇ ਨੇ ਆਪਣੇ ਵਿਆਹ ਵਿੱਚ ਪਰੋਸੇ ਸਨ। ਕੇਕ ਦੀ ਆਈਸਿੰਗ ਅਤੇ ਬਦਾਮ ਦੀ ਮਠਿਆਈ ਤੋਂ ਬਣੇ ਬੇਸ ਵਿੱਚ ਸ਼ਾਹੀ ‘ਕੋਟ ਆਫ਼ ਆਰਮਜ਼’ ਨੂੰ ਸੁਨਹਿਰੇ, ਲਾਲ, ਨੀਲੇ ਅਤੇ ਚਾਂਦੀ ਨਾਲ ਸਜੇ ਡਿਜ਼ਾਈਨ ਦਰਸਾਇਆ ਗਿਆ ਸੀ। ਇਹ ਟੁਕੜਾ ਮਹਾਰਾਣੀ ਦੇ ਸਟਾਫ ਦੇ ਮੈਂਬਰ ਮੋਯਾ ਸਮਿਥ ਨੂੰ ਦਿੱਤਾ ਗਿਆ ਸੀ, ਜਿਸ ਨੇ ਇਸ ਨੂੰ 29 ਜੁਲਾਈ 1981 ਦੀ ਸੰਭਾਲ ਰੱਖਿਆ ਸੀ।Source link