ਖੰਨਾ: ਸੈਣ ਸਮਾਜ ਮਹਾਸਭਾ ਦੀ ਸੂਬਾ ਪੱਧਰੀ ਮੀਟਿੰਗ

ਖੰਨਾ: ਸੈਣ ਸਮਾਜ ਮਹਾਸਭਾ ਦੀ ਸੂਬਾ ਪੱਧਰੀ ਮੀਟਿੰਗ


ਜੋਗਿੰਦਰ ਸਿੰਘ ਓਬਰਾਏ

ਦੋਰਾਹਾ, 13 ਅਗਸਤ

ਅੱਜ ਸੈਣ ਸਮਾਜ ਮਹਾਸਭਾ ਦੀ ਸੂਬਾ ਪੱਧਰੀ ਮੀਟਿੰਗ ਪ੍ਰਤਾਪ ਸਿੰਘ ਫਿਰੋਜ਼ਪੁਰੀਆ ਦੀ ਅਗਵਾਈ ਹੇਠ ਹੋਈ, ਜਿਸ ਵਿਚ ਵੱਖ ਵੱਖ ਜ਼ਿਲ੍ਹਿਆਂ ਤੋਂ ਸੈਣ ਸਮਾਜ ਭਾਈਚਾਰੇ ਨਾਲ ਸਬੰਧਤ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਆਗੂਆਂ ਨੇ ਜਿੱਥੇ ਸੈਣ ਸਮਾਜ ਦੀਆਂ ਸਮੱਸਿਆਵਾਂ ਤੇ ਹੱਕੀਂ ਮੰਗਾਂ ਦੇ ਹੱਲ ਲਈ ਖੁੱਲ੍ਹ ਕੇ ਵਿਚਾਰਾਂ ਕੀਤੀਆਂ, ਉੱਥੇ ਹੀ ਸਰਕਾਰ ਪ੍ਰਤੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਵਿਚ ਬਹੁਗਿਣਤੀ ਸੈਣ ਸਮਾਜ ਬਰਾਦਰੀ ਦੀ ਵਸੋਂ ਹੈ ਅਤੇ 7 ਲੱਖ ਦੇ ਕਰੀਬ ਵੱਡਾ ਵੋਟ ਬੈਂਕ ਹੋਣ ਕਾਰਨ ਵੱਡਾ ਅਧਾਰ ਹੈ, ਪ੍ਰਤੂੰ ਸਰਕਾਰ ਨੇ ਇਸ ਵਰਗ ਨੂੰ ਹਮੇਸ਼ਾਂ ਅੱਖੋਂ ਪਰੋਖੇ ਕੀਤਾ ਹੈ। ਇਸ ਮੌਕੇ ਚਰਨਜੀਤ ਸਿੰਘ ਗਿੱਲ, ਹਰਬੰਸ ਸਿੰਘ ਅਤੇ ਗੁਰਸੀਰਤ ਸਿੰਘ ਨੇ ਕਿਹਾ ਕਿ ਸੈਣ ਬਰਾਦਰੀ ਪਹਿਲਾਂ ਐੱਸਸੀ ਕੈਟਾਗਰੀ ਵਿਚ ਹੁੰਦੀ ਸੀ, ਜਿਸ ਨੂੰ ਸਰਕਾਰ ਵੱਲੋਂ ਬੀਸੀ ਕੈਟਾਗਰੀ ਵਿਚ ਲਿਆ ਕੇ ਮਿਲਦੀਆਂ ਸਹੂਲਤਾਂ ਤੋਂ ਵਾਂਝਾ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਸੈਣ ਸਮਾਜ ਨੂੰ ਐੱਸਸੀ ਕੈਟਾਗਰੀ ਦਾ ਦਰਜਾ ਦਿੱਤਾ ਜਾਵੇ, ਯੂਨੀਵਰਸਿਟੀ ਵਿਚ ਚੇਅਰ ਸਥਾਪਤ ਕਰਨ ਅਤੇ ਪੰਜਾਬ ਦੇ ਕਿਸੇ ਵੀ ਸ਼ਹਿਰ ਵਿਚ ਉਨ੍ਹਾਂ ਦੇ ਨਾਂ ‘ਤੇ ਭਵਨ ਹਾਲ ਬਣਾ ਕੇ ਸੈਣ ਬਰਾਦਰੀ ਨੂੰ ਮਾਣ ਬਖਸ਼ਿਆ ਜਾਵੇ। ਇਸ ਮੌਕੇ ਰਵਿੰਦਰਪਾਲ ਸਿੰਘ ਰਾਣਾ ਰਾਜਗੜ੍ਹ ਨੂੰ ਕੋਆਰਡੀਨੇਟਰ ਸੈਣ ਸਮਾਜ ਦੁਆਬਾ ਦਾ ਨਿਯੁਕਤੀ ਪੱਤਰ ਸੌਂਪਿਆ ਗਿਆ ਤੇ ਸਰਕਾਰ ਤੋਂ ਜਲਦ ਮੰਗਾਂ ਮਨਵਾਉਣ ਦੀ ਅਪੀਲ ਕੀਤੀ। ਇਸ ਮੌਕੇ ਬਹਾਦਰ ਸਿੰਘ, ਕਾਲਾ ਸਿੰਘ, ਅਵਤਾਰ ਸਿੰਘ, ਚਰਨਜੀਤ ਸਿੰਘ, ਹਰਚਰਨ ਸਿੰਘ, ਮਨਜੀਤ ਸਿੰਘ, ਸਰਬਜੀਤ ਸਿੰਘ, ਅਮਨਦੀਪ ਸਿੰਘ, ਜਸਵਿੰਦਰ ਸਿੰਘ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ, ਜਸਵੀਰ ਸਿੰਘ, ਪਰਮਿੰਦਰ ਸਿੰਘ, ਅਜੈਬ ਸਿੰਘ ਹਾਜ਼ਰ ਸਨ।



Source link