ਬਰਤਾਨੀਆਂ ਦੇ ਦੱਖਣ ਪੱਛਮ ’ਚ ਗੋਲੀਬਾਰੀ: ਕਈ ਲੋਕਾਂ ਦੀ ਮੌਤ

ਬਰਤਾਨੀਆਂ ਦੇ ਦੱਖਣ ਪੱਛਮ ’ਚ ਗੋਲੀਬਾਰੀ: ਕਈ ਲੋਕਾਂ ਦੀ ਮੌਤ


ਲੰਡਨ, 13 ਅਗਸਤਬਰਤਾਨੀਆਂ ਦੀ ਪੁਲੀਸ ਨੇ ਕਿਹਾ ਹੈ ਕਿ ਦੇਸ਼ ਦੇ ਦੱਖਣ-ਪੱਛਮ ਵਿੱਚ ਪਲਾਈਮਾਊਥ ਸ਼ਹਿਰ ਵਿੱਚ “ਗੰਭੀਰ ਗੋਲੀਬਾਰੀ ਦੀ ਘਟਨਾ” ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਡੇਵੋਨ ਅਤੇ ਕੌਰਨਵੈੱਲ ਪੁਲੀਸ ਨੇ ਵੀਰਵਾਰ ਰਾਤ ਟਵਿੱਟਰ ‘ਤੇ ਬਿਆਨ ਵਿੱਚ ਕਿਹਾ ਕਿ ਘਟਨਾ ਤੋਂ ਬਾਅਦ ਜ਼ਖਮੀ ਹੋਏ ਕਈ ਹੋਰ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸਥਾਨਕ ਸੰਸਦ ਮੈਂਬਰ ਨੇ ਕਿਹਾ ਕਿ ਇਹ “ਅਤਿਵਾਦ ਨਾਲ ਜੁੜਿਆ ਮਾਮਲਾ ਨਹੀਂ ।” ਪੁਲੀਸ ਨੇ ਇਸ ਨੂੰ “ਗੰਭੀਰ ਮਾਮਲਾ” ਦੱਸਿਆ ਪਰ ਅਸਲ ਵਿੱਚ ਕੀ ਹੋਇਆ ਇਸ ਬਾਰੇ ਵੇਰਵੇ ਨਹੀਂ ਦਿੱਤੇ। ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।



Source link