ਉੱਤਰਾਖੰਡ: ਮੁੱਖ ਮੰਤਰੀ ਨੇ ਸਰਕਾਰ ਤੇ ਆਰਐੱਸਐੱਸ ਵਿਚਾਲੇ ਤਾਲਮੇਲ ਬਣਾਉਣ ਲਈ ਪੀਆਰਓ ਨਿਯੁਕਤ ਕੀਤੇ

ਉੱਤਰਾਖੰਡ: ਮੁੱਖ ਮੰਤਰੀ ਨੇ ਸਰਕਾਰ ਤੇ ਆਰਐੱਸਐੱਸ ਵਿਚਾਲੇ ਤਾਲਮੇਲ ਬਣਾਉਣ ਲਈ ਪੀਆਰਓ ਨਿਯੁਕਤ ਕੀਤੇ


ਦੇਹਰਾਦੂਨ, 14 ਅਗਸਤ

ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਛੇ ਲੋਕ ਸੰਪਰਕ ਅਧਿਕਾਰੀ (ਪੀਆਰਓ) ਨਿਯੁਕਤ ਕੀਤੇ ਹਨ, ਜਿਨ੍ਹਾਂ ਵਿੱਚੋਂ ਤਿੰਨ ਨੂੰ ਰਾਸ਼ਟਰੀ ਸੋਇਮਸੇਵਕ ਸੰਘ (ਆਰਐੱਸਐੱਸ) ਅਤੇ ਉਸ ਦੇ ਸਹਿਯੋਗੀ ਸੰਗਠਨਾਂ ਨਾਲ ਤਾਲਮੇਲ ਕਰਨਗੇ। ਇਹ ਨਿਯੁਕਤੀਆਂ ਵਧੀਕ ਮੁੱਖ ਸਕੱਤਰ ਆਨੰਦ ਬਰਧਨ ਦੁਆਰਾ 6 ਅਗਸਤ ਨੂੰ ਜਾਰੀ ਕੀਤੇ ਗਏ ਆਦੇਸ਼ ਰਾਹੀਂ ਕੀਤੀਆਂ ਗਈਆਂ ਸਨ। ਤਿੰਨ ਲੋਕ ਸੰਪਰਕ ਅਧਿਕਾਰੀਆਂ (ਪੀਆਰਓਜ਼) ਭਜਰਾਮ ਪੰਵਾਰ, ਗੌਰਵ ਸਿੰਘ ਅਤੇ ਰਾਜੇਸ਼ ਸੇਠੀ ਨੂੰ ਆਰਐੱਸਐੱਸ ਅਤੇ ਉਸ ਦੇ ਸਹਿਯੋਗੀ ਸੰਗਠਨਾਂ ਦੇ ਨਾਲ ਤਾਲਮੇਲ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ।



Source link