ਨਵੀਂ ਦਿੱਲੀ, 14 ਅਗਸਤ
ਟੋਕੀਓ ਓਲੰਪਿਕਸ ਦੇ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੂੰ ਦੋ ਦਿਨਾਂ ਤੋਂ ਤੇਜ਼ ਬੁਖਾਰ ਹੈ। ਇਸ ਕਾਰਨ ਉਹ ਸ਼ੁੱਕਰਵਾਰ ਨੂੰ ਹਰਿਆਣਾ ਸਰਕਾਰ ਦੁਆਰਾ ਕਰਵਾੲੇ ਸਨਮਾਨ ਸਮਾਰੋਹ ਵਿੱਚ ਵੀ ਸ਼ਾਮਲ ਨਹੀਂ ਹੋਇਆ। ਡਾਕਟਰ ਦੀ ਸਲਾਹ ਤੋਂ ਬਾਅਦ ਉਸ ਦਾ ਕੋਵਿਡ-19 ਟੈਸਟ ਕੀਤਾ ਗਿਆ ਸੀ ਤੇ ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ। ਚੋਪੜਾ ਦੇ ਨੇੜਲੇ ਨੇ ਕਿਹਾ ਕਿ ਅਥਲੀਟ ਹੁਣ ਠੀਕ ਹੋ ਰਿਹਾ ਹੈ। ਕੱਲ੍ਹ ਤੱਕ ਉਸ ਨੂੰ 103 ਬੁਖਾਰ ਸੀ। ਉਨ੍ਹਾਂ ਕਿਹਾ, “ਨੀਰਜ ਅੱਜ ਸ਼ਾਮ ਰਾਸ਼ਟਰਪਤੀ ਭਵਨ ਦੇ ਸਮਾਰੋਹ ਵਿੱਚ ਸ਼ਾਮਲ ਹੋ ਸਕਦਾ ਹੈ। ਉਹ ਸਿੱਧਾ ਉੱਥੇ ਆ ਜਾਵੇਗਾ ਕਿਉਂਕਿ ਬਾਕੀ ਸਾਰੇ ਖਿਡਾਰੀ ਇਸ ਵੇਲੇ ਅਸ਼ੋਕਾ ਹੋਟਲ ਵਿੱਚ ਹਨ।