ਨਵੀਂ ਦਿੱਲੀ: ਸੀਪੀਆਈ ਸੰਸਦ ਮੈਂਬਰ ਬਿਨੌਏ ਵਿਸ਼ਵਮ ਨੇ ਰਾਜ ਸਭਾ ਜਨਰਲ ਸਕੱਤਰ ਨੂੰ ਲਿਖਤੀ ਅਪੀਲ ਕੀਤੀ ਹੈ ਕਿ 11 ਅਗਸਤ ਨੂੰ ਉਪਰਲੀ ਸਦਨ ਵਿੱਚ ਹੋਈਆਂ ਘਟਨਾਵਾਂ ਸਬੰਧੀ ਜਾਂਚ ਦੇ ਵੇਰਵੇ ਦਿੱਤੇ ਜਾਣ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰ ਨੂੰ ਬਦਨਾਮ ਕਰਨ ਲਈ ਸੰਸਦ ਦੀ ਕਾਰਵਾਈ ਦੀ ਚੋਣਵੀ ਸੀਸੀਟੀਵੀ ਫੁਟੇਜ ‘ਲੀਕ’ ਕੀਤੀ ਗਈ ਹੈ ਅਤੇ ਦੇਸ਼ ਨੂੰ ‘ਗੁਮਰਾਹ’ ਕੀਤਾ ਗਿਆ ਹੈ। -ਪੀਟੀਆਈ