ਇਸਲਾਮਾਬਾਦ, 16 ਅਗਸਤ
ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਤਾਲਿਬਾਨ ਲੜਾਕਿਆਂ ਵੱਲੋਂ ਕਾਬੁਲ ਨੂੰ ਮੁੜ ਕਬਜ਼ੇ ਵਿੱਚ ਲੈਣ ਦੀ ਖੁੱਲ੍ਹ ਕੇ ਤਾਈਦ ਕੀਤੀ ਹੈ। ਖ਼ਾਨ ਨੇ ਕਿਹਾ ਕਿ ਅਫ਼ਗ਼ਾਨਿਸਤਾਨ ਨੇ ਜੰਗ ਦੇ ਝੰਬੇ ਗੁਆਂਢੀ ਮੁਲਕ ਵਿੱਚ ‘ਗ਼ੁਲਾਮੀ ਦੀਆਂ ਜ਼ੰਜੀਰਾਂ’ ਨੂੰ ਤੋੜ ਸੁੱਟਿਆ ਹੈ। ਖ਼ਾਨ ਨੇ ਇਹ ਟਿੱਪਣੀਆਂ ਆਪਣੀ ਪਾਰਟੀ ਤਹਿਰੀਕ-ਏ-ਇਨਸਾਫ਼ ਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਇਕਹਿਰਾ ਕੌਮੀ ਕਰੀਕੁਲਮ (ਐੱਸਐੱਨਸੀ) ਲਾਂਚ ਕਰਨ ਲਈ ਰੱਖੇ ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਕੀਤਾ। -ਪੀਟੀਆਈ