ਮੌਲਿਕ ਅਧਿਕਾਰ ਤੇ ਸੰਵਿਧਾਨ ਪੈਰਾਂ ’ਚ ਮਿੱਧਦਿਆਂ ਵੇਖ ਚੁੱਪ ਰਹਿਣਾ ਵੀ ‘ਪਾਪ’ ਹੈ: ਸੋਨੀਆ ਗਾਂਧੀ

ਮੌਲਿਕ ਅਧਿਕਾਰ ਤੇ ਸੰਵਿਧਾਨ ਪੈਰਾਂ ’ਚ ਮਿੱਧਦਿਆਂ ਵੇਖ ਚੁੱਪ ਰਹਿਣਾ ਵੀ ‘ਪਾਪ’ ਹੈ: ਸੋਨੀਆ ਗਾਂਧੀ


ਨਵੀਂ ਦਿੱਲੀ, 16 ਅਗਸਤ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੰਤਰਝਾਤ ਮਾਰਨ ਕਿ ਆਜ਼ਾਦੀ ਦਾ ਅਸਲ ਮਤਲਬ ਕੀ ਹੈ। ਉਨ੍ਹਾਂ ਕਿਹਾ ਕਿ ਜਦੋਂ ਮੌਲਿਕ ਅਧਿਕਾਰ ਤੇ ਸੰਵਿਧਾਨ ਨੂੰ ਮਧੋਲਿਆ ਜਾ ਰਿਹਾ ਹੋਵੇ ਤਾਂ ਅਜਿਹੇ ਮੌਕੇ ਚੁੱਪ ਰਹਿਣਾ ਵੀ ਕਿਸੇ ‘ਪਾਪ’ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਸੰਵਿਧਾਨ ਦੀ ਮੁਰੰਮਤ ਕੀਤੇ ਜਾਣ ਦੀ ਲੋੜ ਹੈ। ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਇਕ ਅੰਗਰੇਜ਼ੀ ਰੋਜ਼ਨਾਮਚੇ ਵਿੱਚ ਛਪੇ ਪਾਰਟੀ ਪ੍ਰਧਾਨ ਦੇ ਮਜ਼ਮੂਨ ਦੇ ਹਵਾਲੇ ਨਾਲ ਕਿਹਾ, ”ਜਦੋਂ ਸੰਵਿਧਾਨ ਵਿੱਚ ਮਿਲੇ ਲੋਕਾਂ ਦੇ ਮੌਲਿਕ ਅਧਿਕਾਰਾਂ ਨੂੰ ਪੈਰਾਂ ਹੇਠ ਮਧੋਲਿਆ ਜਾ ਰਿਹਾ ਹੋਵੇ ਤਾਂ ਅਜਿਹੇ ਮੌਕੇ ਚੁੱਪ ਰਹਿਣਾ ਵੀ ਪਾਪ ਹੈ।’‘ -ਪੀਟੀਆਈ



Source link