ਤਿਰੂਵਨੰਤਪੁਰਮ, 17 ਅਗਸਤ ਸੀਨੀਅਰ ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ ਮੰਗਲਵਾਰ ਨੂੰ ਟਵਿੱਟਰ ‘ਤੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਜਸ਼ਨ ਮਨਾ ਰਹੇ ਤਾਲਿਬਾਨ ਦਾ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਬੰਦੂਕ ਵਾਲੇ ਦੋ ਬੰਦਿਆਂ ਨੂੰ ਮਲਿਆਲਮ ਵਿੱਚ ਗੱਲ ਕਰਦਿਆਂ ਸੁਣਿਆ ਜਾ ਸਕਦਾ ਹੈ। ਮਲਿਆਲਮ ਭਾਸ਼ਾ ਕੇਰਲਾ ਵਿੱਚ ਬੋਲੀ ਜਾਂਦੀ ਹੈ। ਵੀਡੀਓ ਸਾਂਝਾ ਕਰਦਿਆਂ ਥਰੂਰ ਨੇ ਟਵੀਟ ਕੀਤਾ, “ਅਜਿਹਾ ਲਗਦਾ ਹੈ ਕਿ ਘੱਟੋ ਘੱਟ ਦੋ ਮਲਿਆਲੀ ਤਾਲਿਬਾਨ ਹਨ। ਇੱਕ ‘ਸੰਸਾਰਿਕਕਿੱਟੇ’ (ਮਲਾਇਲੀ ਸ਼ਬਦ) ਬੋਲਿਆ ਤੇ ਦੂਸਰਾ ਵਿਅਕਤੀ ਉਸ ਸ਼ਬਦ ਨੂੰ ਸਮਝਦਾ ਹੈ।” ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਤਾਲਿਬਾਨ ਦਾ ਇਕ ਮੈਂਬਰ ਕਾਬੁਲ ਪਹੁੰਚਣ ਤੋਂ ਬਾਅਦ ਖੁਸ਼ੀ ਨਾਲ ਰੋ ਰਿਹਾ ਹੈ।