ਨਵੀਂ ਦਿੱਲੀ, 18 ਅਗਸਤ ਸੁਪਰੀਮ ਕੋਰਟ ਨੇ ਅੱਜ ਸੰਕੇਤ ਦਿੱਤਾ ਕਿ ਉਸ ਵੱਲੋਂ ਛੇਤੀ ਹੀ ਸਿੱਧੀ ਸੁਣਵਾਈ ਮੁੜ ਕੀਤੀ ਜਾ ਸਕਦੀ ਹੈ। ਸੁਪਰੀਮ ਕੋਰਟ ਪਿਛਲੇ ਸਾਲ ਮਾਰਚ ਤੋਂ ਕੋਵਿਡ-19 ਮਹਾਮਾਰੀ ਕਾਰਨ ਮਾਮਲਿਆਂ ਦੀ ਡਿਜੀਟਲ ਰੂਪ ਨਾਲ ਸੁਣਵਾਈ ਕਰ ਰਹੀ ਹੈ। ਚੀਫ ਜਸਟਿਸ ਐੱਨਵੀ ਰਮੰਨਾ, ਜਸਟਿਸ ਸੂਰਿਆਕਾਂਤ ਅਤੇ ਜਸਟਿਸ ਅਨਿਰੁੱਧ ਬੋਸ ਦੇ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਸੁਪਰੀਮ ਕੋਰਟ ਵਿੱਚ ਸਿੱਧੀ ਸੁਣਵਾਈ 10 ਦਿਨਾਂ ਦੇ ਅੰਦਰ ਸ਼ੁਰੂ ਹੋ ਸਕਦੀ ਹੈ।