ਏਅਰ ਇੰਡੀਆ ਦੇ ਵਿਨਿਵੇਸ਼ ਲਈ ਕਾਰਵਾਈ ਜਾਰੀ: ਸਿੰਧੀਆ

ਏਅਰ ਇੰਡੀਆ ਦੇ ਵਿਨਿਵੇਸ਼ ਲਈ ਕਾਰਵਾਈ ਜਾਰੀ: ਸਿੰਧੀਆ
ਏਅਰ ਇੰਡੀਆ ਦੇ ਵਿਨਿਵੇਸ਼ ਲਈ ਕਾਰਵਾਈ ਜਾਰੀ: ਸਿੰਧੀਆ


ਇੰਦੌਰ (ਮੱਧ ਪ੍ਰਦੇਸ਼), 19 ਅਗਸਤ

ਕੇਂਦਰੀ ਹਵਾਬਾਜ਼ੀ ਮੰਤਰੀ ਜੋਤੀਰਦਿੱਤਿਆ ਸਿੰਧੀਆ ਨੇ ਕਿਹਾ ਹੈ ਕਿ ਕਰਜ਼ੇ ਦੇ ਬੋਝ ਹੇਠ ਦਬੀ ਭਾਰਤੀ ਹਵਾਈ ਕੰਪਨੀ ਏਅਰ ਇੰਡੀਆ ਦੇ ਵਿਨਿਵੇਸ਼ ਦੀ ਪ੍ਰਕਿਰਿਆ ਜਾਰੀ ਹੈ ਤੇ 15 ਸਤੰਬਰ ਤੱਕ ਵਿੱਤੀ ਬੋਲੀਆਂ ਪ੍ਰਾਪਤ ਹੋਣ ਮਗਰੋਂ ਅਗਲਾ ਕਦਮ ਚੁੱਕਿਆ ਜਾਵੇਗਾ। ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਵਿੱਚ ਡਰੋਨ ਉਡਾਉਣ ਦੇ ਨਵੇਂ ਨਿਯਮ ਲਾਗੂ ਕਰਨ ਲਈ ਵਿਉਂਤਬੰਦੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰੱਖਿਆ ਮੰਤਰਾਲੇ ਤੇ ਗ੍ਰਹਿ ਮੰਤਰਾਲੇ ਨੇ ਡਰੋਨ ਉਡਾਉਣ ਲਈ ਨਵੇਂ ਨਿਯਮ ਬਣਾ ਦਿੱਤੇ ਹਨ ਅਤੇ ਸੁਰੱਖਿਆ ਦੇ ਲਿਹਾਜ ਨਾਲ ਦੇਸ਼ ਨੂੰ ਲਾਲ, ਹਰੇ ਤੇ ਪੀਲੇ ਖੇਤਰਾਂ ਵਿੱਚ ਵੰਡਿਆ ਜਾਵੇਗਾ। ਹਵਾਈ ਉਡਾਣਾਂ ਵਾਂਗ ਡਰੋਨ ਵਾਸਤੇ ਵੀ ਰਸਤੇ ਤੈਅ ਕੀਤੇ ਜਾਣਗੇ ਤੇ ਇਕ ਸਾਫਟਵੇਅਰ ਦੇ ਆਧਾਰ ‘ਤੇ ਲੋਕਾਂ ਨੂੰ ਤੈਅ ਰੂਟ ‘ਤੇ ਡਰੋਨ ਉਡਾਉਣ ਲਈ ਇਜ਼ਾਜਤ ਦਿੱਤੀ ਜਾਵੇਗੀ। -ਪੀਟੀਆਈSource link