ਜੰਮੂ-ਕਸ਼ਮੀਰ: ਇੱਥੋਂ ਦੇ ਊਧਮਪੁਰ-ਕਤਰਾ ਖੇਤਰ ਵਿੱਚ ਵੀਰਵਾਰ ਤੜਕੇ 3.6 ਤੀਬਰਤਾ ਦਾ ਭੂਚਾਲ ਆਇਆ। ਕੌਮੀ ਭੂਚਾਲ ਵਿਗਿਆਨ ਕੇਂਦਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਤਰਾ ਦੇ ਦੱਖਣ-ਪੂਰਬੀ ਤੋਂ 54 ਕਿਲੋਮੀਟਰ ਤੱਕ ਸਵੇਰੇ 5.08 ਵਜੇ ਝਟਕੇ ਮਹਿਸੂਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਧਰਤੀ ਦੀ ਸਤ੍ਵਾ ਤੋਂ ਪੰਜ ਕਿਲੋਮੀਟਰ ਹੇਠਾਂ ਭੂਚਾਲ ਦਾ ਕੇਂਦਰ ਬਿੰਦੂ ਸੀ। -ਪੀਟੀਆਈ