ਵਸ਼ਿੰਗਟਨ: ਕੈਪੀਟਲ ਕੰਪਲੈਕਸ ਨੇੜੇ ‘ਬੰਬ’ ਵਾਲਾ ਟਰੱਕ ਖੜ੍ਹਾ ਕਰਨ ਵਾਲਾ ਡਰਾਈਵਰ ਗ੍ਰਿਫ਼ਤਾਰ

ਵਸ਼ਿੰਗਟਨ: ਕੈਪੀਟਲ ਕੰਪਲੈਕਸ ਨੇੜੇ ‘ਬੰਬ’ ਵਾਲਾ ਟਰੱਕ ਖੜ੍ਹਾ ਕਰਨ ਵਾਲਾ ਡਰਾਈਵਰ ਗ੍ਰਿਫ਼ਤਾਰ


ਵਸ਼ਿੰਗਟਨ, 20 ਅਗਸਤ

ਇਥੋਂ ਦੇ ਕੈਪੀਟਲ ਕੰਪਲੈਕਸ ਨੇੜੇ ਬੀਤੀ ਰਾਤ ‘ਬੰਬ’ ਵਾਲਾ ਟਰੱਕ ਖੜ੍ਹਾ ਕਰਨ ਦਾ ਦਾਅਵਾ ਕਰਨ ਵਾਲੇ ਨਾਰਥ ਕੈਰੋਲੀਨਾ ਦੇ ਡਰਾਈਵਰ ਨੇ ਪੁਲੀਸ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ। ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਬੰਬ ਹੋਣ ਦੀ ਸੂਚਨਾ ਕਾਰਨ ਇਥੋਂ ਦੇ ਕੈਪੀਟਲ ਕੰਪਲੈਕਸ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਤੇ ਪੁਲੀਸ ਨੇ ਕਈ ਸਰਕਾਰੀ ਇਮਾਰਤਾਂ ਖਾਲੀ ਕਰਵਾ ਲਈਆਂ ਸਨ। ਪੁਲੀਸ ਨੂੰ ਫਿਲਹਾਲ ਇਹ ਜਾਣਕਾਰੀ ਨਹੀਂ ਮਿਲੀ ਕਿ ਟਰੱਕ ਵਿੱਚ ਬੰਬ ਹੈ ਜਾਂ ਨਹੀ ਤੇ ਟਰੱਕ ਦੀ ਤਲਾਸ਼ੀ ਲਈ ਜਾ ਰਹੀ ਹੈ। ਮੁਲਜ਼ਮ ਦੀ ਪਛਾਣ 49 ਵਰ੍ਹਿਆਂ ਦੇ ਫਲੋਇਡ ਰੇਅ ਰੋਜ਼ਬੇਰੀ ਵਜੋਂ ਹੋਈ ਹੈ। -ਏਪੀ



Source link