ਨਵੀਂ ਦਿੱਲੀ, 21 ਅਗਸਤ
ਸੀਨੀਅਰ ਕਾਂਗਰਸ ਆਗੂ ਪੀ.ਚਿਦੰਬਰਮ ਨੇ ਅੱਜ ਕਿਹਾ ਕਿ ਜਿਹੜੇ ਲੋਕ ਆਜ਼ਾਦੀ ਨੂੰ ਆਪਣੇ ਹੋਰਨਾਂ ਸਾਰੇ ਹੱਕਾਂ ਨਾਲੋਂ ਵੱਧ ਕੀਮਤੀ ਮੰਨਦੇ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ 19 ਸਿਆਸੀ ਪਾਰਟੀਆਂ ਵੱਲੋਂ ਇਕਜੁੱਟ ਹੋਣ ਦੀ ਖਾਧੀ ਸਹੁੰ ਦਾ ਸਵਾਗਤ ਕਰਨ। ਸਾਬਕਾ ਕੇਂਦਰੀ ਮੰਤਰੀ ਨੇ ਇਕ ਟਵੀਟ ‘ਚ ਕਿਹਾ, ”ਭਗ਼ਤ ਤੇ ਕੁਝ ਸ਼ਰਾਰਤੀ ਲੋਕ ਸ਼ਾਇਦ ਇਸ ਏਕੇ ਦਾ ਮਖੌਲ ਉਡਾਉਣਗੇ, ਪਰ ਉਨ੍ਹਾਂ ਨੂੰ ਜਰਮਨ ਲੂਥਰਨ ਪਾਸਟਰ ਮਾਰਟਿਨ ਨੀਮੋਲਰ ਦੇ ਇਨ੍ਹਾਂ ਬੋਲਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ‘ਸਨਕੀ ਲੋਕ ਇਨ੍ਹਾਂ ਯਤਨਾਂ ਨੂੰ ਲੈ ਕੇ ਟਿੱਚਰਾਂ ਕਰਨਗੇ, ਪਰ ਉਨ੍ਹਾਂ ਨੂੰ ਇਕ ਦਿਨ ਅਹਿਸਾਸ ਹੋਵੇਗਾ ਕਿ ਅਸੀਂ ਉਨ੍ਹਾਂ (ਸਨਕੀਆਂ) ਸਮੇਤ ਸਾਰੇ ਲੋਕਾਂ ਦੀ ਆਜ਼ਾਦੀ ਲਈ ਲੜ ਰਹੇ ਹਾਂ।’ ਚੇਤੇ ਰਹੇ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ਼ੁੱਕਰਵਾਰ ਨੂੰ ਵਿਰੋਧੀ ਧਿਰਾਂ ਦੇ ਸਿਖਰਲੇ ਆਗੂਆਂ ਨੂੰ ਸੱਦਾ ਦਿੱਤਾ ਸੀ ਕਿ ਉਹ ਆਪਣੀਆਂ ਸਿਆਸੀ ਮਜਬੂਰੀਆਂ ਤੋਂ ਉਪਰ ਉੱਠ ਕੇ ਤੇ ਇਕਜੁੱਟ ਹੋਣ ਤਾਂ ਕਿ ਭਾਜਪਾ ਨਾਲ ਮੱਥਾ ਲਾਇਆ ਜਾ ਸਕੇ। -ਪੀਟੀਆਈ