ਪ੍ਰਧਾਨ ਮੰਤਰੀ ਨੇ ਝੂਠੇ ਕੇਸ ਦਰਜ ਕਰਨ ਲਈ ਕੇਂਦਰੀ ਏਜੰਸੀਆਂ ਨੂੰ 15 ਨਾਮ ਦਿੱਤੇ: ਸਿਸੋਦੀਆ

ਪ੍ਰਧਾਨ ਮੰਤਰੀ ਨੇ ਝੂਠੇ ਕੇਸ ਦਰਜ ਕਰਨ ਲਈ ਕੇਂਦਰੀ ਏਜੰਸੀਆਂ ਨੂੰ 15 ਨਾਮ ਦਿੱਤੇ: ਸਿਸੋਦੀਆ


ਨਵੀਂ ਦਿੱਲੀ, 21 ਅਗਸਤ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਪੁਲੀਸ, ਸੀਬੀਆਈ ਤੇ ਐੱਨਫੋਰਸਮੈਂਟ ਡਾਇਰੈਕਟੋਰੇਟ ਨਾਲ 15 ਵਿਅਕਤੀਆਂ ਦੇ ਨਾਵਾਂ ਵਾਲੀ ਸੂਚੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕੇਂਦਰੀ ਏਜੰਸੀਆਂ ਨੂੰ ਸੂਚੀ ਵਿੱਚ ਸ਼ਾਮਲ ਵਿਅਕਤੀਆਂ ਖਿਲਾਫ਼ ਕਥਿਤ ‘ਛਾਪੇ ਮਾਰਨ ਤੇ ਝੂਠੀਆਂ ਐਫ਼ਆਈਆਰ ਦਰਜ’ ਕਰਨ ਲਈ ਕਿਹਾ ਹੈ। ਸਿਸੋਦੀਆ ਨੇ ਵਰਚੁਅਲੀ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਇਸ ਸੂਚੀ ਵਿੱਚ ਸ਼ਾਮਲ ਬਹੁਤੇ ਨਾਮ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਹਨ। ਸਿਸੋਦੀਆ ਨੇ ਦਾਅਵਾ ਕੀਤਾ ਕਿ ਦਿੱਲੀ ਪੁਲੀਸ ਦੇ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਸ੍ਰੀ ਮੋਦੀ ਨੂੰ ਵਾਅਦਾ ਕੀਤਾ ਹੈ ਕਿ ਉਹ ਇਸ ਕੰਮ ਨੂੰ ਪੂਰਾ ਕਰਨਗੇ। ਸਿਸੋਦੀਆ ਨੇ ਕਿਹਾ, ”ਰਾਕੇਸ਼ ਅਸਥਾਨਾ ਮੋਦੀ ਜੀ ਦਾ ਬ੍ਰਹਮਅਸਤਰ ਹੈ।” ੳਨ੍ਹਾਂ ਕਿਹਾ ਕਿ ‘ਆਪ’ ਸੱਚ ਤੇ ਇਮਾਨਦਾਰੀ ਦੀ ਸਿਆਸਤ ਕਰਦੀ ਹੈ। -ਪੀਟੀਆਈ



Source link