ਸ੍ਰੀਲੰਕਾ ਵੱਲੋਂ ਦਸ ਦਿਨਾ ਇਕਾਂਤਵਾਸ ਕਰਫਿਊ ਦਾ ਐਲਾਨ

ਸ੍ਰੀਲੰਕਾ ਵੱਲੋਂ ਦਸ ਦਿਨਾ ਇਕਾਂਤਵਾਸ ਕਰਫਿਊ ਦਾ ਐਲਾਨ


ਕੋਲੰਬੋ, 21 ਅਗਸਤ

ਸ੍ਰੀ ਲੰਕਾ ਦੇ ਫ਼ੌਜੀ ਕਮਾਂਡਰ ਜਨਰਲ ਸ਼ਵੇਂਦਰ ਸਿਲਵਾ ਨੇ ਕੋਵਿਡ-19 ਨੂੰ ਅੱਗੇ ਹੋਰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ ਵਿੱਚ ਦਸ ਰੋਜ਼ਾ ਇਕਾਂਤਵਾਸ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ। ਸਿਲਵਾ ਜੋ ਕੋਵਿਡ-19 ਦੀ ਰੋਕਥਾਮ ਲਈ ਕੌਮੀ ਅਪਰੇਸ਼ਨਾਂ ਬਾਰੇ ਕੇਂਦਰ ਦੇ ਮੁਖੀ ਵੀ ਹਨ, ਨੇ ਕਿਹਾ ਕਿ ਸ਼ੁੱਕਰਵਾਰ ਰਾਤ 10 ਵਜੇ ਤੋਂ ਅਮਲ ਵਿੱਚ ਆਇਆ ਕਰਫਿਊ 30 ਅਗਸਤ ਸਵੇਰੇ 4 ਵਜੇ ਤੱਕ ਜਾਰੀ ਰਹੇਗਾ। ਉਂਜ ਕਰਫਿਊ ਦੌਰਾਨ ਜ਼ਰੂਰੀ ਸੇਵਾਵਾਂ ਜਿਵੇਂ ਖੇਤੀ, ਉਸਾਰੀ ਕਾਰਜ ਤੇ ਫਾਰਮੇਸੀ ਪਹਿਲਾਂ ਵਾਂਗ ਜਾਰੀ ਰਹਿਣਗੀਆਂ। -ਆਈਏਐੱਨਐੱਸ



Source link