ਜੰਮੂ, 23 ਅਗਸਤ
ਮੂਹਰਲੀਆਂ ਚੌਕੀਆਂ ‘ਤੇ ਤਾਇਨਾਤ ਬੀਐੱਸਐੱਫ ਦੇੇ ਸੁਰੱਖਿਆ ਬਲਾਂ ਨੇ ਅੱਜ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਜੰਮੂ ਜ਼ਿਲ੍ਹੇ ਦੇ ਅਰਨੀਆ ਸੈਕਟਰ ਵਿੱਚ ਕੌਮਾਂਤਰੀ ਸਰਹੱਦ ਦੇ ਨਾਲ ਅਸਮਾਨ ਵਿੱਚ ਲਾਲ ਤੇ ਪੀਲੀ ਲਾਈਟ ਵਾਲੀ ਉੱਡਦੀ ਚੀਜ਼ ਵੇਖੀ ਤੇ ਇਸ ‘ਤੇ ਗੋਲੀਆਂ ਚਲਾਈਆਂ। ਅਧਿਕਾਰੀ ਨੇ ਕਿਹਾ ਕਿ ਗੋਲੀਆਂ ਚੱਲਣ ਮਗਰੋਂ ਇਹ ਉਡਦੀ ਚੀਜ਼ ਪਾਕਿਸਤਾਨ ਵਾਲੇ ਪਾਸੇ ਨੂੰ ਪਰਤ ਗਈ। ਅਧਿਕਾਰੀ ਮੁਤਾਬਕ ਪੁਲੀਸ ਦੀ ਮਦਦ ਨਾਲ ਖੇਤਰ ‘ਚ ਤਲਾਸ਼ੀ ਮੁਹਿੰਮ ਵਿੱਢ ਦਿੱਤੀ ਗਈ ਹੈ। -ਪੀਟੀਆਈ