ਹੁਰੀਅਤ ਨੇ ਪਾਕਿ ਮੈਡੀਕਲ ਕਾਲਜਾਂ ਵਿੱਚ ਦਾਖ਼ਲੇ ‘ਵੇਚਣ’ ਦੇ ਦੋਸ਼ ਨਕਾਰੇ

ਹੁਰੀਅਤ ਨੇ ਪਾਕਿ ਮੈਡੀਕਲ ਕਾਲਜਾਂ ਵਿੱਚ ਦਾਖ਼ਲੇ ‘ਵੇਚਣ’ ਦੇ ਦੋਸ਼ ਨਕਾਰੇ


ਸ੍ਰੀਨਗਰ: ਹੁਰੀਅਤ ਕਾਨਫਰੰਸ ਨੇ ਪਾਕਿਸਤਾਨ ਦੇ ਮੈਡੀਕਲ ਕਾਲਜਾਂ ਵਿੱਚ ਦਾਖਲੇ ‘ਵੇਚਣ’ ‘ਚ ਕਥਿਤ ਸ਼ਮੂਲੀਅਤ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਮੀਰਵਾਇਜ਼ ਉਮਰ ਫਾਰੂਕ ਦੀ ਅਗਵਾਈ ਵਾਲੇ ਹੁਰੀਅਤ ਨੇ ਇਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦਾ ਕੋਈ ਵੀ ਆਗੂ ਇਸ ਵਿੱਚ ਸ਼ਾਮਲ ਨਹੀਂ ਹੈ। ਹੁਰੀਅਤ ਨੇ ਕਿਹਾ, ‘ਹੁਰੀਅਤ ਕਾਨਫਰੰਸ ਅਧਿਕਾਰੀਆਂ ਵੱਲੋਂ ਪ੍ਰਿੰਟ ਜਾਂ ਹੋਰ ਮੀਡੀਆ ‘ਚ ਕੀਤੇ ਜਾ ਰਹੇ ਭੰਡੀ ਪ੍ਰਚਾਰ ਨੂੰ ਪੂਰੀ ਤਰ੍ਹਾਂ ਰੱਦ ਕਰਦੀ ਹੈ ਕਿ ਉਸ ਦੀ ਲੀਡਰਸ਼ਿਪ ਪਾਕਿਸਤਾਨ ਦੇ ਮੈਡੀਕਲ ਤੇ ਤਕਨੀਕੀ ਕਾਲਜਾਂ ‘ਚ ਪੈਸੇ ਲਈ ਕਸ਼ਮੀਰੀ ਵਿਦਿਆਰਥੀਆਂ ਨੂੰ ਸੀਟਾਂ ਵੇਚਦੀ ਸੀ। ਕਾਬਿਲੇਗੌਰ ਹੈ ਕਿ ਹੁਰੀਅਤ ‘ਤੇ ਦੋਸ਼ ਲਾਏ ਜਾ ਰਹੇ ਹਨ ਕਿ ਕਥਿਤ ਦਾਖਲਿਆਂ ਦੀ ਵਿਕਰੀ ਨਾਲ ਕੀਤੀ ਜਾਂਦੀ ਕਮਾਈ ਨੂੰ ਕਸ਼ਮੀਰ ਵਿੱਚ ਦਹਿਸ਼ਤੀ ਕਾਰਵਾਈਆਂ ਨੂੰ ਹਵਾ ਦੇਣ ਲਈ ਵਰਤਿਆ ਜਾਂਦਾ ਹੈ। ਉੱਧਰ ਇਹ ਵੀ ਚਰਚਾ ਹੈ ਕਿ ਹੁਰੀਅਤ ਦੇ ਦੋਵਾਂ ਧੜਿਆਂ ‘ਤੇ ਗ਼ੈਰ-ਕਾਨੂੰਨੀ ਸਰਗਰਮੀਆਂ ਰੋਕੂ ਐਕਟ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। -ਪੀਟੀਆਈ



Source link