ਤਿੰਨ ਬੰਗਲਾਦੇਸ਼ੀ ਰੋਹਿੰਗੀਆ ਖ਼ਿਲਾਫ਼ ਕੇਸ ਦਰਜ

ਤਿੰਨ ਬੰਗਲਾਦੇਸ਼ੀ ਰੋਹਿੰਗੀਆ ਖ਼ਿਲਾਫ਼ ਕੇਸ ਦਰਜ


ਨਿੱਜੀ ਪੱਤਰ ਪ੍ਰੇਰਕ

ਡੇਰਾਬੱਸੀ, 24 ਅਗਸਤ

ਇੱਥੋਂ ਦੀ ਪੁਲੀਸ ਨੇ ਡੇਰਾਬੱਸੀ ਖੇਤਰ ਵਿੱਚ ਨਾਜਾਇਜ਼ ਤੌਰ ‘ਤੇ ਰਹਿ ਰਹੇ ਤਿੰਨ ਬੰਗਲਾਦੇਸ਼ੀ ਰੋਹਿੰਗੀਆ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਦੇ ਛਾਪੇ ਤੋਂ ਪਹਿਲਾਂ ਹੀ ਮੁਲਜ਼ਮ ਫ਼ਰਾਰ ਹੋ ਗਏ। ਥਾਣਾ ਮੁਖੀ ਇੰਸਪੈਕਟਰ ਜਤਿਨ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੰਗਲਾਦੇਸ਼ੀ ਸਾਜਿਦਾ ਬੇਗਮ, ਸੋਫ਼ਿਕਾ ਬੇਗਮ ਅਤੇ ਯੂਨਿਸ ਨਾਜਾਇਜ਼ ਤੌਰ ‘ਤੇ ਇੱਥੇ ਰਹਿ ਰਹੇ ਹਨ। ਇਸ ਸਬੰਧੀ ਪੁਲੀਸ ਨੂੰ ਸੂਚਨਾ ਮਿਲੀ ਸੀ ਜਿਸ ਮਗਰੋਂ ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਛਾਪਾ ਮਾਰਿਆ ਗਿਆ ਪਰ ਇਸ ਤੋਂ ਪਹਿਲਾਂ ਹੀ ਮੁਲਜ਼ਮ ਫ਼ਰਾਰ ਹੋ ਗਏ।

ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਕੁਝ ਰਜਿਸਟਰਡ ਰੋਹਿੰਗੀਆ ਵੀ ਰਹਿ ਰਹੇ ਹਨ ਪਰ ਉਕਤ ਤਿੰਨੋਂ ਜਣਿਆਂ ਦੀ ਕੋਈ ਰਜਿਸਟਰੇਸ਼ਨ ਨਹੀਂ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਜਿਸ ਦੇ ਘਰ ਰਹਿ ਰਹੇ ਸਨ, ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।



Source link