ਰਾਜਥਾਨ ਵਿੱਚ ਮਿਗ-21 ਹਾਦਸੇ ਦਾ ਸ਼ਿਕਾਰ; ਪਾਇਲਟ ਸੁਰੱਖਿਅਤ

ਰਾਜਥਾਨ ਵਿੱਚ ਮਿਗ-21 ਹਾਦਸੇ ਦਾ ਸ਼ਿਕਾਰ; ਪਾਇਲਟ ਸੁਰੱਖਿਅਤ


ਜੈਪੁਰ, 25 ਅਗਸਤ

ਭਾਰਤੀ ਹਵਾਈ ਸੈਨਾ ਦਾ ਲੜਾਕੂ ਜਹਾਜ਼ ਮਿਗ-21 ਅੱਜ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸੇ ਦੌਰਾਨ ਪਾਇਲਟ ਦਾ ਬਚਾਅ ਰਿਹਾ। ਹਵਾਈ ਸੈਨਾ ਦੇ ਬੁਲਾਰੇ ਅਮਿਤਾਬ ਸ਼ਰਮਾ ਨੇ ਦੱਸਿਆ ਕਿ ਮਿਗ-21 ਜਹਾਜ਼ ਬੁੱਧਵਾਰ ਸ਼ਾਮ ਵੇਲੇ ਪਿੰਡ ਭੂਰਟੀਆ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਪਾਇਲਟ ਸਮੇਂ ਸਿਰ ਜਹਾਜ਼ ਵਿੱਚੋਂ ਨਿਗਲ ਗਿਆ। ਇਹ ਲੜਾਕੂ ਜਹਾਜ਼ ਅਭਿਆਸ ਉਡਾਣ ‘ਤੇ ਸੀ। ਬਾੜਮੇਰ ਜ਼ਿਲ੍ਹੇ ਦੇ ਪੁਲੀਸ ਅਧਿਕਾਰੀ ਆਨੰਦ ਸ਼ਰਮਾ ਅਨੁਸਾਰ ਮਿਗ-21 ਜਦੋਂ ਜ਼ਮੀਨ ‘ਤੇ ਡਿੱਗਿਆ ਤਾਂ ਕਿਸੇ ਦੇ ਜ਼ਖਮੀ ਹੋਣ ਜਾਂ ਮੌਤ ਤੋਂ ਬਚਾਅ ਰਿਹਾ। ਮੌਕੇ ‘ਤੇ ਪੁਲੀਸ ਪਹੁੰਚ ਗਈ ਹੈ। -ਪੀਟੀਆਈ



Source link