ਬਟਾਲਾ: ਨੌਜਵਾਨਾਂ ਦੀ ਲੜਾਈ ’ਚ ਗੋਲੀ ਚੱਲੀ, ਇਕ ਮੌਤ

ਬਟਾਲਾ: ਨੌਜਵਾਨਾਂ ਦੀ ਲੜਾਈ ’ਚ ਗੋਲੀ ਚੱਲੀ, ਇਕ ਮੌਤ


ਹਰਜੀਤ ਸਿੰਘ ਪਰਮਾਰ
ਬਟਾਲਾ, 26 ਅਗਸਤ

ਇਥੋਂ ਦੇ ਹਜ਼ੀਰਾ ਪਾਰਕ ਵਿੱਚ ਦੋ ਨੌਜਵਾਨਾਂ ਵਿੱਚ ਕਿਸੇ ਗੱਲ ਤੋਂ ਹੋਈ ਤਕਰਾਰ ਨੇ ਉਸ ਸਮੇਂ ਖੂਨੀ ਰੂਪ ਧਾਰ ਲਿਆ ਜਦੋਂ ਇੱਕ ਨੌਜਵਾਨ ਨੇ ਪਿਸਤੌਲ ਨਾਲ ਦੂਸਰੇ ਨੂੰ ਗੋਲੀ ਮਾਰ ਦਿੱਤੀ। ਗੋਲੀ ਨੌਜਵਾਨ ਦੀ ਛਾਤੀ ਵਿੱਚ ਲੱਗੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਦੇ ਸਾਥੀਆਂ ਨੇ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿਥੋਂ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਸਿਟੀ ਮੁਖੀ ਸੁਰਿੰਦਰ ਸਿੰਘ ਮੌਕੇ ‘ਤੇ ਪਹੁੰਚੇ। ਮ੍ਰਿਤਕ ਦੀ ਸ਼ਨਾਖਤ ਰਾਹੁਲ ਉਰਫ ਲਾਲਾ ਵਾਸੀ ਗੁਰਦਾਸਪੁਰ ਵਜੋਂ ਹੋਈ ਹੈ। ਦੋਵਾਂ ਨੌਜਵਾਨਾਂ ਵਿੱਚ ਕਾਫੀ ਸਮੇਂ ਤੋਂ ਰੰਜਿਸ਼ ਸੀ। ਹਮਲਾਵਰ ਨੇ ਪਹਿਲਾਂ 2 ਹਵਾਈ ਫਾਇਰ ਕੀਤੇ ਤੇ ਤੀਜੀ ਗੋਲੀ ਸਿੱਧੀ ਉਸ ਦੀ ਛਾਤੀ ਵਿੱਚ ਮਾਰੀ।



Source link