ਕਾਲਜ ਵਿਦਿਆਰਥਣ ਨਾਲ ਜਬਰ-ਜਨਾਹ ਦੇ ਮਾਮਲੇ ’ਚ ਪੰਜ ਕਾਬੂ


ਮੈਸੂਰ, 28 ਅਗਸਤ

ਇਥੋਂ ਦੀ ਕਾਲਜ ਵਿਦਿਆਰਥਣ ਨਾਲ ਜਬਰ-ਜਨਾਹ ਦੇ ਮਾਮਲੇ ਵਿਚ ਪੁਲੀਸ ਨੇ ਪੰਜ ਜਣਿਆਂ ਨੂੰ ਕਾਬੂ ਕੀਤਾ ਹੈ ਜਦਕਿ ਇਕ ਹਾਲੇ ਵੀ ਫਰਾਰ ਹੈ। ਕਰਨਾਟਕ ਦੇ ਡਾਇਰੈਕਟਰ ਜਨਰਲ ਤੇ ਆਈਜੀਪੀ ਪਰਵੀਨ ਸੂਦ ਨੇ ਦੱਸਿਆ ਕਿ ਸਾਰੇ ਮੁਲਜ਼ਮ ਮਜ਼ਦੂਰੀ ਕਰਦੇ ਹਨ ਤੇ ਉਹ ਤਾਮਿਲਨਾਡੂ ਦੇ ਤਿਰੂਪੁਰ ਨਾਲ ਸਬੰਧਤ ਹਨ। ਮੁੁੱਢਲੀ ਪੜਤਾਲ ਵਿਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਵਿਚੋਂ ਇਕ ਮੁਲਜ਼ਮ ਨਾਬਾਲਗ ਹੈ। ਦੱਸਣਾ ਬਣਦਾ ਹੈ ਕਿ 24 ਅਗਸਤ ਨੂੰ ਮੈਸੂਰ ਦੇ ਬਾਹਰੀ ਪਹਾੜੀ ਖੇਤਰ ਚਮੁੰਡੀ ਵਿਚ ਕਾਲਜ ਵਿਦਿਆਰਥਣ ਆਪਣੇ ਦੋਸਤ ਨਾਲ ਘੁੰਮਣ ਗਈ ਸੀ ਜਿਥੇ ਸ਼ਰਾਬੀ ਹਾਲਤ ਵਿਚ ਮੁਲਜ਼ਮਾਂ ਨੇ ਪਹਿਲਾਂ ਉਨ੍ਹਾਂ ਤੋਂ ਪੈਸੇ ਮੰਗੇ ਤੇ ਬਾਅਦ ਵਿਚ ਲੜਕੀ ਨਾਲ ਜਬਰ-ਜਨਾਹ ਕੀਤਾ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਹਾਲੇ ਬਿਆਨ ਦੇਣ ਯੋਗ ਨਹੀਂ ਹੈ ਤੇ ਉਸ ਦਾ ਦੋਸਤ ਵੀ ਉਸ ਵੇਲੇ ਕੁੱਟਮਾਰ ਕਾਰਨ ਬੇਹੋਸ਼ ਹੋ ਗਿਆ ਸੀ ਜਿਸ ਕਾਰਨ ਉਸ ਕੋਲ ਵੀ ਅਧੂਰੀ ਹੀ ਜਾਣਕਾਰੀ ਹੈ ਪਰ ਪੁਲੀਸ ਜਲਦੀ ਹੀ ਚਾਰਜਸ਼ੀਟ ਦਾਖਲ ਕਰੇਗੀ।Source link