ਕਾਬੁਲ ਹਵਾਈ ਅੱਡੇ ’ਤੇ ਅਗਲੇ 24 ਤੋਂ 36 ਘੰਟਿਆਂ ’ਚ ਅਤਿਵਾਦੀ ਹਮਲੇ ਦਾ ਖ਼ਤਰਾ: ਬਾਇਡਨ


ਵਾਸ਼ਿੰਗਟਨ, 29 ਅਗਸਤ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ 24 ਤੋਂ 36 ਘੰਟਿਆਂ ‘ਚ ਕਾਬੁਲ ਹਵਾਈ ਅੱਡੇ ‘ਤੇ ਇਕ ਹੋਰ ਅਤਿਵਾਦੀ ਹਮਲੇ ਦਾ ਬਹੁਤ ਜ਼ਿਆਦਾ ਖਤਰਾ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਅਫ਼ਗ਼ਾਨਿਸਤਾਨ ਦੇ ਕਾਬੁਲ ਏਅਰਪੋਰਟ ਖੇਤਰ ਵਿੱਚ ਮੌਜੂਦ ਆਪਣੇ ਸਾਰੇ ਨਾਗਰਿਕਾਂ ਨੂੰ ਤੁਰੰਤ ਖੇਤਰ ਛੱਡਣ ਦੀ ਅਪੀਲ ਕੀਤੀ ਹੈ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਖੇਤਰ ਵਿੱਚ ਖਤਰੇ ਬਾਰੇ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਇਹ ਅਪੀਲ ਕੀਤੀ ਹੈ।Source link