ਕਾਬੁਲ ਹਵਾਈ ਅੱਡੇ ਨੇੜੇ ਰਾਕੇਟਾਂ ਨਾਲ ਹਮਲਾ


ਕਾਬੁਲ, 30 ਅਗਸਤ

ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਨੇੜੇ ਅੱਜ ਸਵੇਰੇ ਰਾਕੇਟਾਂ ਨਾਲ ਹਮਲਾ ਕੀਤਾ ਗਿਆ ਹੈ। ਇਸ ਹਮਲੇ ਪਿੱਛੇ ਕਿਸ ਦਾ ਹੱਥ ਹੈ ਉਸ ਬਾਰੇ ਫੌਰੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਜਾਣਕਾਰੀ ਅਨੁਸਾਰ ਕਾਬੁਲ ਦੇ ਸਲੀਮ ਕਾਰਵਾਂ ਗੁਆਂਢ ਮੱਥੇ ਵਿੱਚ ਰਾਕੇਟਾਂ ਨਾਲ ਹਮਲੇ ਕੀਤੇ ਗੲੇੇ ਹਨ। ਚਸ਼ਮਦੀਦਾਂ ਮੁਤਾਬਕ ਧਮਾਕਿਆਂ ਤੋਂ ਫੌਰੀ ਮਗਰੋਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਵੀ ਸੁਣੀਆਂ ਗਈਆਂ। ਇਕ ਚਸ਼ਮਦੀਦ ਨੇ ਆਪਣੀ ਪਛਾਣ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ‘ਤੇ ਦੱਸਿਆ ਕਿ ਉਨ੍ਹਾਂ ਤਿੰਨ ਧਮਾਕਿਆਂ ਦੀ ਆਵਾਜ਼ ਸੁਣੀ। ਧਮਾਕਿਆਂ ਮਗਰੋਂ ਲੋਕ ਉਥੋਂ ਭੱਜ ਗਏ। ਰਾਕੇਟ ਹਮਲਿਆਂ ਦਰਮਿਆਨ ਹੀ ਹਵਾਈ ਅੱਡੇ ‘ਤੇ ਅਮਰੀਕੀ ਫੌਜਾਂ ਵੱਲੋਂ ਆਪਣੇ ਕਾਰਗੋ ਜਹਾਜ਼ਾਂ ਰਾਹੀਂ ਆਪਣੇ ਸਲਾਮਤੀ ਦਸਤਿਆਂ ਨੂੰ ਉਥੋਂ ਕੱਢਣ ਦਾ ਅਮਲ ਬੇਰੋਕ ਜਾਰੀ ਹੈ। ਇਸ ਦੌਰਾਨ ਵਾਸ਼ਿੰਗਟਨ ਵਿੱਚ ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਦੇ ਬਾਹਰ ਹੋਏ ਰਾਕੇਟ ਹਮਲਿਆਂ ਬਾਰੇ ਅਮਰੀਕੀ ਸਦਰ ਜੋਅ ਬਾਇਡਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ। -ਏਪੀSource link