ਅਕਤੂਬਰ-ਨਵੰਬਰ ਵਿੱਚ ਹੋ ਸਕਦੀ ਹੈ ਕਰੋਨਾ ਦੀ ਤੀਜੀ ਲਹਿਰ ਦੀ ਸਿਖਰ


ਨਵੀਂ ਦਿੱਲੀ, 30 ਅਗਸਤਕਰੋਨਾ ਮਹਾਮਾਰੀ ਦੀ ਗਣਿਤ ਅਧਾਰਿਤ ਮੌਡਲਿੰਗ ਵਿੱਚ ਸ਼ਾਮਲ ਵਿਗਿਆਨੀ ਨੇ ਦਾਅਵਾ ਕੀਤਾ ਹੈ ਕਿ ਜੇਕਰ ਕਰੋਨਾ ਦੇ ਮੌਜੂਦਾ ਰੂਪ/ਕਿਸਮ ਤੋਂ ਵੱਧ ਘਾਤਕ ਕੋਈ ਹੋਰ ਕਿਸਮ ਸਤੰਬਰ ਤਕ ਸਾਹਮਣੇ ਆਉਂਦੀ ਹੈ ਤਾਂ ਅਕਤੂਬਰ ਤੋਂ ਨਵੰਬਰ ਦਰਮਿਆਨ ਭਾਰਤ ਵਿੱਚ ਕੋਵਿਡ-19 ਦੀ ਤੀਜੀ ਲਹਿਰ ਦੀ ਸਿਖਰ ਵੇਖਣ ਨੂੰ ਮਿਲ ਸਕਦੀ ਹੈ। ਆਈਆਈਟੀ ਕਾਨਪੁਰ ਦੇ ਵਿਗਿਆਨੀ ਮਨਿੰਦਰ ਅਗਰਵਾਲ, ਜੋ ਕਰੋਨਾ ਦੀ ਲਾਗ ਦੇ ਕੇਸਾਂ ਵਿੱਚ ਉਛਾਲ ਨੂੰ ਲੈ ਕੇ ਪੇਸ਼ੀਨਗੋਈ ਕਰਨ ਵਾਲੀ ਤਿੰਨ ਮੈਂਬਰੀ ਮਾਹਿਰਾਂ ਦੀ ਕਮੇਟੀ ਵਿੱਚ ਸ਼ਾਮਲ ਹੈ, ਨੇ ਕਿਹਾ ਕਿ ਜੇ ਕੋਈ ਨਵੀਂ ਘਾਤਕ ਕਿਸਮ ਸਾਹਮਣੇ ਨਾ ਆਈ ਤਾਂ ਹਾਲਾਤ ਵਿੱਚ ਵੱਡੇ ਫੇਰਬਦਲ ਦੇ ਕੋਈ ਆਸਾਰ ਨਹੀਂ ਹੋਣਗੇ। ਤੀਜੀ ਲਹਿਰ ਦੇ ਆਪਣੀ ਸਿਖਰ ‘ਤੇ ਰਹਿਣ ਮੌਕੇ ਮੁਲਕ ਵਿੱਚ ਰੋਜ਼ਾਨਾ ਇਕ ਲੱਖ ਕੇਸ ਰਿਪੋਰਟ ਹੋ ਸਕਦੇ ਹਨ ਜਦੋਂਕਿ ਮਈ ਵਿਚ ਦੂਜੀ ਲਹਿਰ ਦੀ ਸਿਖਰ ਮੌਕੇ ਰੋਜ਼ਾਨਾ 4 ਲੱਖ ਦੇ ਕਰੀਬ ਕੇਸ ਰਿਪੋਰਟ ਹੁੰਦੇ ਸਨ। -ਪੀਟੀਆਈ



Source link