ਬੰਗਲੌਰ, 31 ਅਗਸਤਤਾਮਿਲਨਾਡੂ ਦੇ ਹੋਸੂਰ ਦੇ ਡੀਐੱਮਕੇ ਵਿਧਾਇਕ ਦੇ ਪੁੱਤ, ਨੂੰਹ ਸਣੇ 7 ਵਿਅਕਤੀ ਅੱਜ ਤੜਕੇ ਉਦੋਂ ਸੜਕ ਹਾਦਸੇ ਵਿੱਚ ਮਾਰੇ ਗਏ ਜਦੋਂ ਉਨ੍ਹਾਂ ਦੀ ਤੇਜ਼ ਰਫ਼ਤਾਰ ਔਡੀ ਕਿਊ-3 ਫੁੱਟਪਾਥ ‘ਤੇ ਖੰਭੇ ਨਾਲ ਟਕਰਾਉਣ ਬਾਅਦ ਨੇੜਲੀ ਇਮਾਰਤ ਦੀ ਕੰਧ ਵਿੱਚ ਜਾ ਵੱਜੀ। ਇਹ ਘਟਨਾ ਕੋਰਮੰਗਲਾ ਇਲਾਕੇ ਦੇ ਮੰਗਲਾ ਕਲਿਆਨਾ ਮੰਤਪਾ ਦੇ ਨੇੜੇ ਦੀ ਹੈ। ਮ੍ਰਿਤਕਾਂ ਦੀ ਪਛਾਣ ਹੋਸੂਰ ਹਲਕੇ ਤੋਂ ਡੀਐੱਮਕੇ ਵਿਧਾਇਕ ਵਾਈ ਪ੍ਰਕਾਸ਼ ਦੇ ਪੁੱਤਰ ਕਰੁਣਾ ਸਾਗਰ (28), ਉਸ ਦੀ ਪਤਨੀ ਡਾ. ਬਿੰਦੂ, ਇਸ਼ਿਤਾ (21), ਡਾ. ਧਨੁਸ਼ਾ (21), ਅਕਸ਼ੈ ਗੋਇਲ (23), ਉਤਸਵ ਅਤੇ ਰੋਹਿਤ (23) ਵਜੋਂ ਹੋਈ ਹੈ।