ਕਾਬੁਲ, 3 ਸਤੰਬਰ
ਕੁੱਝ ਔਰਤਾਂ ਨੇ ਅੱਜ ਇਥੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਰਾਸ਼ਟਰਪਤੀ ਨਿਵਾਸ ਦੇ ਬਾਹਰ ਪ੍ਰਦਰਸ਼ਨ ਕਰਕੇ ਦੇਸ਼ ਦੀ ਨਵੀਂ ਤਾਲਿਬਾਨ ਲੀਡਰਸ਼ਿਪ ਨੂੰ ਔਰਤਾਂ ਦੇ ਅਧਿਕਾਰਾਂ ਨੂੰ ਬਰਕਰਾਰ ਰੱਖਣ ਅਤੇ ਆਉਣ ਵਾਲੀ ਸਰਕਾਰ ਵਿੱਚ ਔਰਤਾਂ ਪ੍ਰਤੀਨਿਧਤਾ ਦੇਣ ਦੀ ਅਪੀਲ ਕੀਤੀ। 12 ਔਰਤਾਂ ਨੇ ਰਾਸ਼ਟਰਪਤੀ ਭਵਨ ਦੇ ਗੇਟ ‘ਤੇ ਪੋਸਟਰ ਫੜੇ ਹੋਏ ਸਨ ਜਿਨ੍ਹਾਂ’ ਤੇ ਲਿਖਿਆ ਸੀ, ‘ਔਰਤਾਂ ਦੀ ਸ਼ਮੂਲੀਅਤ ਵਾਲਾ ਸਾਹਸੀ ਕੈਬਨਿਟ।’