ਇਹ ਬੜਾ ਦੁਖਦਾਈ ਹੈ ਕਿ ਗਾਂ ਦੇ ਰੱਖਿਅਕ ਹੀ ਉਸ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਨੇ: ਅਲਾਹਾਬਾਦ ਹਾਈ ਕੋਰਟ

ਇਹ ਬੜਾ ਦੁਖਦਾਈ ਹੈ ਕਿ ਗਾਂ ਦੇ ਰੱਖਿਅਕ ਹੀ ਉਸ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਨੇ: ਅਲਾਹਾਬਾਦ ਹਾਈ ਕੋਰਟ


ਪ੍ਰਯਾਗਰਾਜ, 3 ਸਤੰਬਰ

ਅਲਾਹਾਬਾਦ ਹਾਈਕੋਰਟ ਨੇ ਅਹਿਮ ਫ਼ੈਸਲੇ ਵਿੱਚ ਕਿਹਾ ਹੈ ਕਿ ਜਦੋਂ ਗਾਂ ਦੀ ਭਲਾਈ ਹੋਵੇਗੀ, ਤਦ ਹੀ ਇਸ ਦੇਸ਼ ਦੀ ਭਲਾਈ ਹੋਵੇਗੀ ਅਤੇ ਕਈ ਵਾਰ ਇਹ ਵੇਖਣਾ ਬਹੁਤ ਦੁਖਦਾਈ ਹੁੰਦਾ ਹੈ ਕਿ ਜਿਹੜੇ ਗਾਂ ਦੀ ਸੁਰੱਖਿਆ ਅਤੇ ਭਲਾਈ ਗੱਲ ਕਰਦੇ ਹਨ ਉਹੀ ਉਨ੍ਹਾਂ ਦੀ ਜਾਨ ਦੇ ਦੁਸ਼ਮਣ ਬਣੇ ਹੁੰਦੇ ਹਨ। ਜਸਟਿਸ ਸ਼ੇਖਰ ਕੁਮਾਰ ਯਾਦਵ ਨੇ ਪਟੀਸ਼ਨਰ ਜਾਵੇਦ ਦੀ ਜ਼ਮਾਨਤ ਪਟੀਸ਼ਨ ਖਾਰਜ ਕਰਦੇ ਹੋਏ ਇਹ ਟਿੱਪਣੀ ਕੀਤੀ। ਜਾਵੇਦ ‘ਤੇ ਦੋਸ਼ ਹੈ ਕਿ ਉਸ ਨੇ ਆਪਣੇ ਸਾਥੀਆਂ ਦੇ ਨਾਲ ਮੁਦਈ ਖਿਲੇਂਦਰ ਸਿੰਘ ਦੀ ਗਾਂ ਚੋਰੀ ਕਰਕੇ ਉਸ ਦੀ ਹੱਤਿਆ ਕੀਤੀ ਸੀ। ਅਦਾਲਤ ਨੇ ਕਿਹਾ, “ਸਰਕਾਰ ਗਊਸ਼ਾਲਾ ਦਾ ਨਿਰਮਾਣ ਕਰਵਾਉਂਦੀ ਹੈ ਪਰ ਜਿਹੜੇ ਲੋਕ ਇਨ੍ਹਾਂ ਵਿੱਚ ਗਾਂ ਦੀ ਦੇਖਭਾਲ ਕਰਦੇ ਹਨ ਉਹ ਆਪਣੇ ਫ਼ਰਜ਼ ਚੰਗੀ ਤਰ੍ਹਾਂ ਨਹੀਂ ਨਿਭਾਉਂਦੇ। ਇਸੇ ਤਰ੍ਹਾਂ ਨਿੱਜੀ ਗਊਸ਼ਲਾਵਾਂ ਚਲਾਉਣ ਵਾਲੇ ਲੋਕ ਜਨਤਾ ਤੋਂ ਦਾਨ ਲੈਂਦੇ ਹਨ ਅਤੇ ਸਰਕਾਰ ਤੋਂ ਸਹਾਇਤਾ ਲੈਂਦੇ ਹਨ ਪਰ ਗਾਂ ਦੀ ਦੇਖਭਾਲ ਨਾ ਕਰਕੇ ਇਸ ਪੈਸੇ ਨੂੰ ਆਪਣੇ ਨਿੱਜੀ ਹਿੱਤਾਂ ਲਈ ਖਰਚਦੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ, “ਬਹੁਤ ਸਾਰੀਆਂ ਉਦਾਹਰਣਾਂ ਹਨ, ਜਿੱਥੇ ਗਊਸ਼ਾਲਾ ਵਿੱਚ ਗਊਆਂ ਭੁੱਖ ਅਤੇ ਬਿਮਾਰੀ ਨਾਲ ਮਰ ਜਾਂਦੀਆਂ ਹਨ ਜਾਂ ਮਰਨ ਵਾਲੀ ਸਥਿਤੀ ਵਿੱਚ ਹੁੰਦੀਆਂ ਹਨ। ਜਿੱਥੇ ਉਨ੍ਹਾਂ ਨੂੰ ਰੱਖਿਆ ਜਾਂਦਾ ਹੈ, ਉੱਥੇ ਸਫਾਈ ਨਹੀਂ ਹੁੰਦੀ। ਚਾਰੇ ਦੀ ਅਣਹੋਂਦ ਵਿੱਚ ਗਾਂ ਪਾਲੀਥੀਨ ਖਾਂਦੀ ਹੈ ਅਤੇ ਬਿਮਾਰੀ ਕਾਰਨ ਮਰ ਜਾਂਦੀ ਹੈ। ਜਦੋਂ ਉਹ ਦੁੱਧ ਦੇਣਾ ਬੰਦ ਕਰ ਦਿੰਦੀਆਂ ਹਨ, ਉਨ੍ਹਾਂ ਨੂੰ ਸੜਕਾਂ ‘ਤੇ ਛੱਡ ਦਿੱਤਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਉਹ ਲੋਕ ਜੋ ਗਊ ਰੱਖਿਅਕ ਬਣੇ ਫਿਰਦੇ ਹਨ ਉਹ ਕਿਥੇ ਹੁੰਦੇ ਹਨ ਤੇ ਕੀ ਰਹੇ ਹਨ? ਅਦਾਲਤ ਨੇ ਕਿਹਾ, “ਗਾਂ ਦੀ ਸੰਭਾਲ ਅਤੇ ਸੁਰੱਖਿਆ ਦਾ ਕੰਮ ਸਿਰਫ ਇੱਕ ਧਰਮ, ਫਿਰਕੇ ਦਾ ਨਹੀਂ ਹੈ, ਬਲਕਿ ਸਾਰੇ ਭਾਰਤੀਆਂ ਦਾ ਹੈ।



Source link