ਨਿਊਜ਼ੀਲੈਂਡ ’ਚ ਅਤਿਵਾਦੀ ਹਮਲਾ: ਛੇ ਵਿਅਕਤੀਆਂ ਨੂੰ ਜ਼ਖ਼ਮੀ ਕਰਨ ਵਾਲੇ ਛੁਰੇਬਾਜ਼ ਨੂੰ ਗੋਲੀ ਮਾਰ ਕੇ ਮਾਰਿਆ

ਨਿਊਜ਼ੀਲੈਂਡ ’ਚ ਅਤਿਵਾਦੀ ਹਮਲਾ: ਛੇ ਵਿਅਕਤੀਆਂ ਨੂੰ ਜ਼ਖ਼ਮੀ ਕਰਨ ਵਾਲੇ ਛੁਰੇਬਾਜ਼ ਨੂੰ ਗੋਲੀ ਮਾਰ ਕੇ ਮਾਰਿਆ


ਵਲਿੰਗਟਨ (ਨਿਜ਼ੀਲੈਂਡ), 3 ਸਤੰਬਰ

ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਸੁਪਰਮਾਰਕੀਟ ਵਿੱਚ ਛੇ ਲੋਕਾਂ ਨੂੰ ਚਾਕੂ ਮਾਰਨ ਵਾਲੇ ਹਿੰਸਕ ਕੱਟੜਪੰਥੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਇਸ ਨੂੰ ਅਤਿਵਾਦੀ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਮਲਾਵਰ ਸ੍ਰੀਲੰਕਾ ਦਾ ਨਾਗਰਿਕ ਸੀ, ਜੋ ਇਸਲਾਮਿਕ ਸਟੇਟ ਸਮੂਹ ਦੇ ਪ੍ਰਭਾਵ ਹੇਠ ਸੀ। ਉਹ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਦੀ ਰਾਡਾਰ ‘ਤੇ ਸੀ ਅਤੇ ਚੌਵੀ ਘੰਟੇ ਨਿਗਰਾਨੀ ਹੇਠ ਸੀ। ਕਾਨੂੰਨ ਮੁਤਾਬਕ ਉਸ ਨੂੰ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ ਸੀ, ਜਿਨ੍ਹਾਂ ਨੂੰ ਛੁਰਾ ਮਾਰਿਆ ਗਿਆ ਹੈ ਉਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਹੈ।



Source link