ਕਾਬੁਲ: ਹਵਾ ’ਚ ਗੋਲੀਆਂ ਚਲਾ ਕੇ ਖੁ਼ਸ਼ੀ ਮਨਾਉਂਦੇ ਤਾਲਿਬਾਨ ਨੇ 17 ਵਿਅਕਤੀ ਮੌਤ ਦੇ ਘਾਟ ਉਤਾਰੇ

ਕਾਬੁਲ: ਹਵਾ ’ਚ ਗੋਲੀਆਂ ਚਲਾ ਕੇ ਖੁ਼ਸ਼ੀ ਮਨਾਉਂਦੇ ਤਾਲਿਬਾਨ ਨੇ 17 ਵਿਅਕਤੀ ਮੌਤ ਦੇ ਘਾਟ ਉਤਾਰੇ


ਇਸਤੰਬੁਲ, 4 ਸਤੰਬਰ

ਅਫ਼ਗਾਨਿਸਤਾਨ ਦੀ ਰਾਜਧਾਨੀ ਵਿੱਚ ਜਸ਼ਨ ਮਨਾਉਣ ਸਮੇਂ ਤਾਲਿਬਾਨ ਵੱਲੋਂ ਹਵਾਈ ਫਾਇਰਿੰਗ ਵਿੱਚ 17 ਵਿਅਕਤੀ ਮਾਰੇ ਗਏ ਤੇ 41 ਫੱਟੜ ਹੋ ਗਏ। ਪੰਜਸ਼ੀਰ ਸੂਬੇ ਵਿੱਚ ਤਾਲਿਬਾਨ ਦੇ ਅੱਗੇ ਵਧਣ ਦੀ ਖੁਸ਼ੀ ਵਿੱਚ ਇਹ ਹਵਾਈ ਫਾਇਰਿੰਗ ਕੀਤੀ ਗਈ। ਇਸ ਸੂਬਾ ਹਾਲੇ ਵੀ ਵਿਰੋਧੀਆਂ ਦੇ ਕਬਜ਼ੇ ਵਿੱਚ ਹੈ। ਇਸ ਦੌਰਾਨ ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਗੋਲੀਆਂ ਚਲਾਉਣ ਦੀ ਨਿੰਦਾ ਕਰਦਿਆਂ ਅਜਿਹੀਆਂ ਹਰਕਤਾਂ ਤੁਰੰਤ ਬੰਦ ਕਰਨ ਲਈ ਕਿਹਾ ਹੈ। ।



Source link