ਫੌਜ ਨੇ ਘੁਸਪੈਠ ਨਾਕਾਮ ਕੀਤੀ

ਫੌਜ ਨੇ ਘੁਸਪੈਠ ਨਾਕਾਮ ਕੀਤੀ


ਜੰਮੂ: ਜੰਮੂ ਤੇ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਫੌਜ ਨੇ ਕੰਟਰੋਲ ਰੇਖਾ ਦੇ ਨਾਲ ਅਤਿਵਾਦੀਆਂ ਦੀ ਘੁਸਪੈਠ ਨਾਕਾਮ ਕਰ ਦਿੱਤੀ ਹੈ। ਇਹ ਜਾਣਕਾਰੀ ਅੱਜ ਇੱਥੇ ਰੱਖਿਆ ਅਧਿਕਾਰੀਆਂ ਨੇ ਦਿੱਤੀ। ਗੌਰਤਲਬ ਹੈ ਕਿ ਪਿਛਲੇ ਪੰਜ ਦਿਨਾਂ ਵਿੱਚ ਫੌਜ ਨੇ ਦੂਜੀ ਵਾਰੀ ਘੁਸਪੈਠ ਨਾਕਾਮ ਕੀਤੀ ਹੈ। ਲੋਕ ਸੰਪਰਕ ਅਫਸਰ (ਰੱਖਿਆ) ਨੇ ਦੱਸਿਆ,’ਪੁਣਛ ਸੈਕਟਰ ਵਿੱਚ ਲੰਘੀ ਰਾਤ ਕੰਟਰੋਲ ਰੇਖਾ ਨੇੜੇ ਅਤਿਵਾਦੀਆਂ ਵੱਲੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਸੀ। ਕੰਟਰੋਲ ਰੇਖਾ ਦੇ ਆਪਣੇ ਪਾਸਿਉਂ ਫੌਜੀ ਦਸਤਿਆਂ ਨੇ ਗੋਲੀਬਾਰੀ ਕਰ ਕੇ ਇਸ ਘੁਸਪੈਠ ਨੂੰ ਨਾਕਾਮ ਕਰ ਦਿੱਤਾ। -ਪੀਟੀਆਈ



Source link