ਵਾਸ਼ਿੰਗਟਨ, 5 ਸਤੰਬਰ
ਹਾਲ ਹੀ ਵਿੱਚ ਐੱਫਬੀਆਈ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਅਮਰੀਕਾ ਵਿੱਚ ਨਸਲੀ ਨਫ਼ਰਤੀ ਅਪਰਾਧਾਂ ਨੇ ਬੀਤੇ 12 ਸਾਲਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਹੈਰਾਨੀ ਹੈ ਕਿ ਇਨ੍ਹਾਂ ਅਪਰਾਧਾਂ ਦੀ ਮਾਰ ਹੇਠ ਸਭ ਤੋਂ ਵੱਧ ਕਾਲੇ ਅਤੇ ਏਸ਼ੀਆਈ ਅਮਰੀਕੀ ਆਏ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਾਲ 2020 ‘ਚ 7,759 ਨਸਲੀ ਨਫਰਤ ਦੇ ਅਪਰਾਧਾਂ ਦੀ ਪਛਾਣ ਕੀਤੀ ਗਈ, ਜੋ 2019 ‘ਚ ਹੋਏ ਅਪਰਧਾਂ ਤੋਂ 6 ਫੀਸਦੀ ਵਾਧ ਹਨ। ਸਾਲ 2008 ਤੋਂ ਬਾਅਦ ਇਹ ਸਭ ਤੋਂ ਵੱਧ ਹਨ। ਐੱਫਬੀਆਈ ਨੂੰ 15,000 ਤੋਂ ਵੱਧ ਅਜਿਹੀ ਅਪਰਾਧਾਂ ਦੀ ਸੂਚੀ ਤਿਆਰ ਕੀਤੀ ਹੈ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 2020 ਵਿੱਚ ਕਾਲਿਆਂ ਵਿਰੁਧ ਹਮਲਿਆਂ ਦੀ ਗਿਣਤੀ 1,930 ਤੋਂ ਵਧ ਕੇ 2,755 ਹੋ ਗਈ, ਜੋ 2019 ਤੋਂ 40 ਪ੍ਰਤੀਸ਼ਤ ਵਾ ਹੈ, ਜਦੋਂ ਕਿ ਏਸ਼ੀਆਈ ਵਿਰੋਧੀ ਹਮਲੇ 158 ਤੋਂ ਵਧ ਕੇ 274 ਹੋ ਗਏ ਹਨ ਤੇ ਇਹ 70 ਫ਼ੀਸਦ ਵਧੇ ਹਨ।