ਪੱਛਮੀ ਬੰਗਾਲ: ਅੰਗ ਰੱਖਿਅਕ ਦੀ ਮੌਤ ਦੇ ਮਾਮਲੇ ’ਚ ਸੀਆਈਡੀ ਨੇ ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਨੂੰ ਤਲਬ ਕੀਤਾ


ਕੋਲਕਾਤਾ, 5 ਸਤੰਬਰ

ਪੱਛਮੀ ਬੰਗਾਲ ਦੀ ਸੀਆਈਡੀ ਨੇ ਆਪਣੇ ਅੰਗ ਰੱਖਿਅਕ ਦੀ ਮੌਤ ਦੀ ਜਾਂਚ ਦੇ ਸਬੰਧ ਵਿੱਚ ਰਾਜ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਨੂੰ ਤਲਬ ਕੀਤਾ ਹੈ। ਨੰਦੀਗ੍ਰਾਮ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਨੂੰ ਸੋਮਵਾਰ ਨੂੰ ਇੱਥੇ ਭਵਾਨੀ ਭਵਨ ਸਥਿਤ ਸੀਆਈਡੀ ਦੇ ਮੁੱਖ ਦਫਤਰ ਵਿਖੇ ਜਾਂਚ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।Source link