ਬਰਨਾਲਾ: ਕਿਸਾਨ ਧਰਨੇ ’ਚ ਭਾਈ ਜੀਵਨ ਸਿੰਘ ਨੂੰ ਸਿਜਦਾ ਕੀਤਾ


ਪਰਸ਼ੋਤਮ ਬੱਲੀ

ਬਰਨਾਲਾ, 5 ਸਤੰਬਰ

ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸਥਾਨਕ ਰੇਲਵੇ ਸਟੇਸ਼ਨ ‘ਤੇ ਲੱਗੇ ਸਾਂਝੇ ਕਿਸਾਨੀ ਧਰਨੇ’ਤੇ ਅੱਜ ਮੁਜ਼ੱਫਰਨਗਰ ( ਯੂ.ਪੀ) ਦੀ ਕਿਸਾਨ ਮਹਾਪੰਚਾਇਤ ਵਿੱਚ ਜੁੜ੍ਹੇ ਲਾਮਿਸਾਲ ਇਕੱਠ ਦੀ ਚਰਚਾ ਰਹੀ। ਬੁਲਾਰਿਆਂ ਨੇ ਕਿਹਾ ਕਿ 300 ਤੋਂ ਵੱਧ ਕਿਸਾਨ ਜਥੇਬੰਦੀਆਂ ਅਤੇ 17 ਸੂਬਿਆਂ ‘ਚੋਂ ਆਏ ਵੱਡੇ ਕਿਸਾਨ ਕਾਫਲਿਆਂ ਨੇ ਕਿਸਾਨ ਅੰਦੋਲਨ ਦੇ ਦੇਸ਼-ਵਿਆਪੀ ਖਾਸੇ ‘ਤੇ ਇੱਕ ਵਾਰ ਫਿਰ ਪੱਕੀ ਮੋਹਰ ਲਾ ਦਿੱਤੀ ਹੈ। ਅੱਜ ਧਰਨੇ ‘ਚ ਭਾਈ ਜੀਵਨ ਸਿੰਘ (ਭਾਈ ਜੈਤਾ) ਜੀ ਦੇ ਜਨਮ ਦਿਵਸ ਮੌਕੇ ਸ਼ਰਧਾਪੂਰਵਕ ਯਾਦ ਕਰਦਿਆਂ ਸਿਜਦਾ ਕੀਤਾ। ਧਰਨੇ ਨੂੰ ਬਲਵੰਤ ਸਿੰਘ ਉਪਲੀ, ਉਜਾਗਰ ਸਿੰਘ ਬੀਹਲਾ, ਕਾਕਾ ਸਿੰਘ ਫਰਵਾਹੀ, ਨਛੱਤਰ ਸਿੰਘ ਸਹੌਰ, ਨੇਕਦਰਸ਼ਨ ਸਿੰਘ, ਪ੍ਰੇਮਪਾਲ ਕੌਰ,ਜਸਪਾਲ ਕੌਰ ਕਰਮਗੜ੍ਹ, ਮੇਲਾ ਸਿੰਘ ਕੱਟੂ, ਗੁਰਜੰਟ ਸਿੰਘ ਟੀਐਸਯੂ, ਅਮਰਜੀਤ ਕੌਰ, ਬਲਜੀਤ ਸਿੰਘ ਚੌਹਾਨਕੇ, ਗੁਰਨਾਮ ਸਿੰਘ ਠੀਕਰੀਵਾਲਾ ਤੇ ਜਸਪਾਲ ਚੀਮਾ ਨੇ ਸੰਬੋਧਨ ਕੀਤਾ।Source link