ਭਾਜਪਾ ਨੇ ਮੁਜ਼ੱਫਰਨਗਰ ਮਹਾਪੰਚਾਇਤ ਨੂੰ ਚੋਣ ਰੈਲੀ ਦੱਸਿਆ


ਨਵੀਂ ਦਿੱਲੀ, 5 ਸਤੰਬਰ

ਭਾਰਤੀ ਜਨਤਾ ਪਾਰਟੀ ਨੇ ਮੁਜ਼ੱਫਰਨਗਰ ਕਿਸਾਨ ਮਹਾਪੰਚਾਇਤ ਨੂੰ ਚੋਣ ਰੈਲੀ ਕਰਾਰ ਦਿੱਤਾ ਹੈ ਤੇ ਮਹਾਪੰਚਾਇਤ ਦੇ ਪ੍ਰਬੰਧਕਾਂ ‘ਤੇ ਕਈ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ। ਭਾਜਪਾ ਦੇ ਕਿਸਾਨ ਮੋਰਚੇ ਦੇ ਆਗੂ ਤੇ ਸੰਸਦ ਮੈਂਬਰ ਰਾਜ ਕੁਮਾਰ ਚਾਹਰ ਨੇ ਇਕ ਬਿਆਨ ਵਿੱਚ ਦਾਅਵਾ ਕੀਤਾ ਕਿ ਇਸ ਮਹਾਪੰਚਾਇਤ ਦਾ ਪਿਛੋਕੜ ਰਾਜਨੀਤੀ ਨਾਲ ਜੁੜਿਆ ਹੋਇਆ ਹੈ, ਨਾ ਕਿ ਕਿਸਾਨਾਂ ਦੀਆਂ ਚਿੰਤਾਵਾਂ ਨਾਲ। ਉਨ੍ਹਾਂ ਕਿਹਾ ਕਿ ਇਹ ਕਿਸਾਨ ਮਹਾਪੰਚਾਇਤ ਨਹੀਂ ਸੀ ਬਲਕਿ ਸਿਆਸਤ ਤੋਂ ਪ੍ਰੇਰਿਤ ਇਕ ਚੋਣ ਰੈਲੀ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਬੰਧਤ ਕਿਸਾਨ ਸੰਸਥਾਵਾਂ ਆਪਣੇ ਸਿਆਸੀ ਏਜੰਡੇ ਲਈ ਕਿਸਾਨਾਂ ਨੂੰ ਵਰਤ ਰਹੀਆਂ ਹਨ। ਸ੍ਰੀ ਚਾਹਰ ਨੇ ਦਾਅਵਾ ਕੀਤਾ ਕਿ ਕਿਸੇ ਵੀ ਸਰਕਾਰ ਨੇ ਕਿਸਾਨਾਂ ਲਈ ਉਨਾਂ ਕੁਝ ਨਹੀਂ ਕੀਤਾ, ਜਿਨ੍ਹਾਂ ਕਿ ਮੋਦੀ ਸਰਕਾਰ ਨੇ ਦੇਸ਼ ਦੇ ਕਿਸਾਨਾਂ ਲਈ ਪਿਛਲੇ ਸੱਤ ਸਾਲਾਂ ਵਿੱਚ ਕੀਤਾ ਹੈ। -ਪੀਟੀਆਈ



Source link